BREAKING.. ਜ਼ਮਾਨਤ ਦੇ ਜਾਅਲੀ ਕਾਗਜਾਤ ਭਰਣ ਤੇ ਤਿੰਨ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 24 ਨਵੰਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਨਯੋਗ ਜਸਵਿੰਦਰ ਸਿੰਘ ਵੱਧੀਕ ਸਬ ਜੱਜ ਗੁਰਦਾਸਪੁਰ ਜੀ ਦੇ ਹੁਕਮਾਂ ਤੇ ਇਕ ਅੋਰਤ ਸਮੇਤ ਤਿੰਨ ਵਿਅਕਤੀਆਂ ਦੇ ਵਿਰੁੱਧ ਜ਼ਮਾਨਤ ਦੇ ਜਾਅਲੀ ਕਾਗਜਾਤ ਭਰਣ ਤੇ ਮਾਮਲਾ ਦਰਜ ਕੀਤਾ ਗਿਆ ਹੈ ।
ਸਹਾਇਕ ਸਬ ਇਂਸਪੈਕਟਰ ਸੋਮ ਲਾਲ ਨੇ ਦਸਿਆਂ ਕਿ ਗੋਲਡੀ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗੁਰਦਾਸਪੁਰ ਵਿਰੁੱਧ ਪੁਲਿਸ ਸਟੇਸ਼ਨ ਤਿੱਬੜ ਵਿੱਖੇ 379-ਬੀ , 411 ਅਤੇ 201 ਅਧੀਨ ਦਰਜ ਮਾਮਲੇ ਵਿੱਚ ਜੀਤ ਕੋਰ ਪਤਨੀ ਤੇਜਾ ਸਿੰਘ ਅਤੇ ਮਹਿੰਦਰ ਸਿੰਘ ਲੰਬੜਦਾਰ ਵਾਸੀਆਨ ਕਪੂਰਥਲਾ ਨੇ ਜਾਲੀ ਕਾਗਜਾਤ ਤਿਆਰ ਕਰਕੇ ਜ਼ਮਾਨਤ ਭਰਣ ਤੇ ਮਾਨਯੋਗ ਜੱਜ ਸਾਹਿਬ ਦੇ ਹੁਕਮਾਂ ਤੇ ਧਾਰਾ 420 , 467 , 468 ਅਤੇ 471 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ