Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਨੌਜਵਾਨ ਚਰਨਜੀਤ ਸਿੰਘ ਚੰਨੀ ਦਾ ਖੋਜਾ ਬੇਟ ਵਿਖੇ ਅੰਤਿਮ ਸੰਸਕਾਰ

ਨੌਜਵਾਨ ਚਰਨਜੀਤ ਸਿੰਘ ਚੰਨੀ ਦਾ ਖੋਜਾ ਬੇਟ ਵਿਖੇ ਅੰਤਿਮ ਸੰਸਕਾਰ

ਨੌਜਵਾਨ ਚਰਨਜੀਤ ਸਿੰਘ ਚੰਨੀ ਦਾ ਖੋਜਾ ਬੇਟ ਵਿਖੇ ਅੰਤਿਮ ਸੰਸਕਾਰ

ਬਲਾਚੌਰ, 13 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਕੁੱਝ ਹਫ਼ਤੇ ਪਹਿਲਾਂ ਪਿੰਡ ਖੋਜਾ ਬੇਟ ਦੇ ਚਰਨਜੀਤ ਸਿੰਘ ਚੰਨੀ (24) ਪੁੱਤਰ ਸਵ. ਕੁਲਦੀਪ ਸਿੰਘ ਜਿਸ ਦੀ ਸਪੇਨ ਦੇ ਬਾਰਸੀਲੋਨਾ ਸ਼ਹਿਰ ਵਿਖੇ ਭੇਦ-ਭਰੀ ਹਾਲਤ ਵਿਚ ਮੌਤ ਹੋ ਗਈ ਸੀ, ਦੀ ਡੱਬਾ ਬੰਦ ਲਾਸ਼ ਪਿੰਡ ਖੋਜਾ ਬੇਟ ਵਿਖੇ ਪਹੁੰਚੀ, ਜਿੱਥੇ ਚੰਨੀ ਦੀ ਮਾਤਾ ਭੈਣਾਂ ਤੇ ਹੋਰ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ | ਮਿ੍ਤਕ ਚਰਨਜੀਤ ਸਿੰਘ ਚੰਨੀ ਸਮਾਜ ਸੇਵੀ ਗੁਰਪ੍ਰੀਤ ਸਿੰਘ ਪੰਮਾ ਦਾ ਭਤੀਜਾ ਸੀ | ਚੰਨੀ ਦੇ ਅੰਤਿਮ ਸਸਕਾਰ ਮੌਕੇ ਹਾਜ਼ਰੀਨ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ | ਇਸ ਮੌਕੇ ਜਗਜੀਤ ਸਿੰਘ ਬਾਬਾ ਰੋਪੜ, ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਿਕ, ਭਾਜਪਾ ਦੇ ਹਲਕਾ ਇੰਚਾਰਜ ਅਸ਼ੋਕ ਬਾਂਠ ਆਈ.ਪੀ.ਸੀ., ਸੁਭਾਸ਼ ਬਾਂਠ, ਜ਼ਿਲ੍ਹਾ ਆਗੂ ਵਰਿੰਦਰ ਸੈਣੀ, ਮੰਡਲ ਪ੍ਰਧਾਨ ਨੰਦ ਕਿਸ਼ੋਰ, ਦੁਰਗੇਸ਼ ਜੰਡੀ, ਸ਼ਿਵ ਕੁਮਾਰ ਸ਼ਰਮਾ ਮੰਡਲ ਪ੍ਰਧਾਨ ਕਾਠਗੜ੍ਹ, ਪ੍ਰਮਿਲਾ ਸ਼ਰਮਾ, ਪ੍ਰੀਤ ਬਾਂਠ, ਸੁਨੀਤਾ ਚੈਰੀਟੇਬਲ ਹਸਪਤਾਲ ਦੀ ਮੁੱਖ ਪ੍ਰਬੰਧਕਾ ਡਾ ਸੁਨੀਤਾ ਸ਼ਰਮਾ, ਬੀੜ੍ਹ ਸੁਸਾਇਟੀ ਦੇ ਸੰਚਾਲਕ ਅਮਨ ਵਰਮਾ, ਲਕਸ਼ੇ ਫਾਊਡੇਸ਼ਨ ਦੇ ਅਜੇ ਕੁਮਾਰ ਮੰਗੂਪੁਰ, ਰਾਜਿੰਦਰ ਸਿੰਘ ਛਿੰਦੀ, ਜ਼ਿਲ੍ਹਾ ਯੋਜਨਾਂ ਕਮੇਟੀ ਦੇ ਸਾਬਕਾ ਮੈਂਬਰ ਸੰਤੋਖ ਸਿੰਘ ਸ਼ਿਵਾਲਿਕ, ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ, ਰਾਣਾ ਕਰਨ ਸਿੰਘ, ਕਰਨੈਲ ਸਿੰਘ ਭੱਲਾ, ਗੁਰਦੀਪ ਸਿੰਘ ਖੋਜਾ, ਰਣਜੀਤ ਸਿੰਘ ਢੀਂਡਸਾ, ਜਸਵੀਰ ਸਿੰਘ ਮਹਿੰਦੀਪੁਰ, ਲਾਡੀ ਖੋਜਾ, ਏ. ਐਸ. ਆਈ ਸਵਰਨ ਸਿੰਘ, ਅਜੀਤ ਰਾਮ ਧੀਮਾਨ ਤੇ ਹੋਰ ਹਾਜ਼ਰ ਸਨ | ਇਸ ਮੌਕੇ ਮਿ੍ਤਕ ਦੇ ਚਾਚਾ ਗੁਰਪ੍ਰੀਤ ਸਿੰਘ ਪੰਮਾ ਨੇ ਸਾਬਕਾ ਐਮ. ਪੀ. ਅਵਿਨਾਸ਼ ਰਾਏ ਖੰਨਾ, ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਿਕ, ਅਸ਼ੋਕ ਬਾਂਠ, ਵਰਿੰਦਰ ਸੈਣੀ, ਡਾ. ਸੁਨੀਤਾ ਸ਼ਰਮਾ ਅਤੇ ਅਮਨ ਵਰਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਚੰਨੀ ਦੀ ਲਾਸ਼ ਭਾਰਤ ਲਿਆਉਣ ਲਈ ਦਿਨ ਰਾਤ ਇਕ ਕਰਦਿਆਂ ਕੇਂਦਰੀ ਮੰਤਰੀ ਨਾਲ ਸੰਪਰਕ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਬਾਰਸੀਲੋਨਾ ਰਹਿੰਦੇ ਸਨੇਹੀਆਂ ਦਾ ਧੰਨਵਾਦ ਕੀਤਾ |