ਮਾਤਾ ਕਾਂਤਾ ਦੇਵੀ ਜੀ ਦੇ ਜੀਵਨ ਤੋਂ ਪ੍ਰੇਣਾ ਲੈਣ ਲਈ ਪ੍ਰੇਣਾ ਦਿਵਸ ਗੁਰੂ ਚਰਚਾ ਦਾ ਆਯੋਜਨ
ਹੁਸ਼ਿਆਰਪੁਰ, 6 ਦਸੰਬਰ (ਚੌਧਰੀ ) : ਸੰਤ ਨਿਰੰਕਾਰੀ ਮੰਡਲ ਦੀ ਬ੍ਰਾਂਚ ਚੰਡੀਗੜ ਦੇ ਮੀਡਿਆ ਸਹਾਇਕ ਭਾਈ ਰਾਜਿੰਦਰ ਕੁਮਾਰ ਜੀ ਦੀ ਮਾਤਾ ਸ਼੍ਰੀਮਤੀ ਕਾਂਤਾ ਦੇਵੀ ਜੀ ਪਿਛਲੇ ਦਿਨੀਂ ਬ੍ਰਹਮਲੀਨ ਹੋ ਗਏ ਹਨ। ਉਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਉਨਾਂ ਦੇ ਸ਼ਾਹਬਾਦ ਮਾਰਕੰਢਾ ਦੇ ਨਜ਼ਦੀਕ ਪੈਦੇਂ ਪਿੰਡ ਗੋਲਪੁਰਾ ਪ੍ਰੇਰਨਾ ਦਿਵਸ ਗੁਰੂ ਚਰਚਾ ਦਾ ਆਯੋਜਨ ਕੀਤਾ ਗਿਆ । ਜਿਸ’ਚ ਮਹਾਤਮਾ ਗਿਆਨ ਸਿੰਘ ਸੰਯੋਜਕ ਅੰਬਾਲਾ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਉਨਾਂ ਕਿਹਾ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਜਾ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੀਵਨ ਅਤੇ ਸੋਚ ਦੋਨੋਂ ਬਦਲ ਜਾਂਦੇ ਹਨ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਦੇ ਬਾਰੇ ਚਾਨਣਾ ਪਾਉਂਦੇ ਹੋਏ ਉਨਾਂ ਕਿਹਾ ਕਿ ਸੰਤ ਹਮੇਸ਼ਾ ਭਗਤੀ ਨੂੰ ਪਹਿਲ ਦਿੰਦੇ ਹੋਏ ਆਪਣੇ ਆਪ ਨੂੰ ਸਤਿਗੁਰੂ ਦੇ ਬਚਨਾਂ ਮੁਤਾਬਿਕ ਢਾਲ ਕੇ ਜੀਵਨ ਜਿਊਂਦੇ ਹਨ ਅਤੇ ਦੁਨੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨਾਂ ਕਿਹਾ ਮਨੁੱਖਾ ਜਨਮ ਸਰਬ ਉੱਤਮ ਜਨਮ ਹੈ ਜਿਸ ਵਿੱਚ ਪਰਮਾਤਮਾ ਦੀ ਜਾਣਕਾਰੀ ਸੰਭਵ ਹੈ । ਉਨਾਂ ਕਿਹਾ ਕਿ ਮਾਤਾ ਕਾਂਤਾ ਦੇਵੀ ਜੋ ਕੇ ਬਹੁਮੁੱਲੀ ਗੁਣਾਂ ਦੇ ਧਾਰਨੀ ਸਨ, ਜਿਨਾਂ ਨੇ ਆਪਣਾ ਤਮਾਮ ਜੀਵਨ ਗੁਰੂ ਦੀ ਸਿੱਖਿਆ ਮੁਤਾਬਕ ਬਤੀਤ ਕੀਤਾ ਅਤੇ ਆਪਣੇ ਸਮੂਹ ਪਰਿਵਾਰ ਨੂੰ ਵੀ ਗੁਰੂ ਚਰਨਾਂ ਨਾਲ ਜੋੜਿਆ ਜੋ ਕਿ ਇਕ ਬਹੁਤ ਵੱਡੀ ਪ੍ਰਾਪਤੀ ਹੈ । ਉਨਾਂ ਕਿਹਾ ਇਸ ਸਮੇਂ ਬੱਚਿਆਂ ਨੂੰ ਸਹੀ ਸਿੱਖਿਆ ਪ੍ਰਦਾਨ ਕਰਨੀ ਚੰਗੇ ਗੁਣਾਂ ਦੇ ਧਾਰਨੀ ਬਣਾਉਣਾ , ਸੱਚ ਦੀ ਰਾਹ ਤੇ ਤੋਰਨਾ ਬਹੁਤ ਔਖਾ ਹੈ ਪਰ ਕਾਂਤਾ ਦੇਵੀ ਨੇ ਗੁਰੂ ਦੀ ਕਿਰਪਾ ਅਤੇ ਆਸਰੇ ਅਨੁਸਾਰ ਆਪਣੇ ਸਮੂਹ ਪਰਿਵਾਰ ਨੂੰ ਗੁਰੂ ਘਰ ਨਾਲ ਗੁਰੂ ਚਰਨਾਂ ਨਾਲ ਜੋਡਅਿਾ ਜੋ ਕਿ ਇਕ ਬਹੁਤ ਵੱਡੀ ਪ੍ਰਾਪਤੀ ਹੈ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਚਰਨਾਂ ਦੇ ਵਿਚ ਅਰਦਾਸ ਹੈ ਕਿ ਪੂਰਾ ਪਰਿਵਾਰ ਗੁਰੂ ਚਰਨਾਂ ਵਿਚ ਤੋੜ ਨਿਭਾ ਜਾਵੇ। ਉਨਾਂ ਕਿਹਾ ਇਨਸਾਨ ਚੰਗੇ ਗੁਣਾਂ ਦਾ ਧਾਰਨੀ ਹੋਵੇ ਤਾਂ ਉਹ ਕਈ ਕਾਰਜ ਸਵਾਰ ਸਕਦਾ ਹੈ । ਇਸ ਮੌਕੇ’ਤੇ ਜੋਨਲ ਇੰਚਾਰਜ਼ ਸ਼ਾਹਬਾਦ ਮਾਰਕੰਢਾ ਸੁਰਿੰਦਰ ਪਾਲ ਜੀ ਅਤੇ ਚੰਡੀਗੜ ਤੋਂ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਹੋਰ ਰਿਸ਼ਤੇਦਾਰ ਇਸ ਪ੍ਰੇਰਣਾ ਦਿਵਸ ਸਮਾਗਮ ’ਚ ਸ਼ਾਮਲ ਹੋਏ।