ਨਰਸਿੰਗ ਸਟਾਫ਼ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਕੀਤੀ ਕੰਮ ਛੋੜ ਹੜਤਾਲ
ਦਸੂਹਾ 6 ਦਸੰਬਰ (ਚੌਧਰੀ) : ਸਿਵਲ ਹਸਪਤਾਲ ਦਸੂਹਾ ਦੇ ਨਰਸਿੰਗ ਸਟਾਫ਼ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਕੰਮ ਛੋੜ ਹੜਤਾਲ ਕੀਤੀ ਗਈ ਇਸ ਸਮੇਂ ਐਨ ਐਚ ਐਮ ਸਟਾਫ ਵੱਲੋਂ ਉਹੀ ਪੂਰਣ ਹੜਤਾਲ ਕੀਤੀ ਗਈ। ਇਸ ਸਮੇਂ ਨਰਸਿੰਗ ਸਿਸਟਰ ਜਸਵਿੰਦਰ ਕੌਰ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਸਿਹਤ ਮੰਤਰੀ ਸ੍ਰੀ ਓ ਪੀ ਸੋਨੀ ਡਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾਕਟਰ ਓ ਪੀ ਗੋਜਰਾ ਮੀਟਿੰਗ ਕਰਨ ਉਪਰੰਤ ਭਰੋਸਾ ਦੇਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਅਤੇ ਮੰਗਾਂ ਨਹੀਂ ਮੰਨੀਆਂ ਜਿਸ ਵਿਚ ਮੁੱਖ ਮੰਗਾਂ ਪੇ-ਪੈਰਿਟੀ ਖਤਮ ਕਰਨਾ, ਨਰਸਿੰਗ ਅਲਾਊਂਸ, ਨਰਸਿੰਗ ਡੈਜੀਗਨੇਸ਼ਨ ਬਦਲਨਾ ਆਦਿ ਸਬੰਧੀ ਹਾਂ ਪੱਖੀ ਭਰੋਸਾ ਉਪਰੰਤ ਕੋਈ ਵੀ ਨੋਟੀਫਿਕੇਸ਼ਨ ਨਹੀਂ ਕੀਤਾ ਗਿਆ । ਜੇਕਰ ਸਾਡੀਆਂ ਮਾਵਾਂ ਨਾਂ ਹੁੰਦੀਆਂ ਗਈਆਂ ਤਾਂ ਅਣਮਿੱਥੇ ਸਮੇਂ ਲਈ ਐਮਰਜੈਂਸੀ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਇਸ ਮੌਕੇ ਸਿਵਲ ਹਸਪਤਾਲ ਦਸੂਹਾ ਦੀਆਂ ਨਰਸਿੰਗ ਸਟਾਫ ਇੰਦਰਜੀਤ ਕੌਰ, ਪਰਮਜੀਤ, ਸੁਖਪਾਲ ਕੌਰ,ਨਵਦੀਪ,ਹਰਜਿੰਦਰ ਸਿਮਰਜੀਤ ਕੌਰ, ਦਵਿੰਦਰ, ਨੀਲਮ ਸੁਜਾਤਾ,ਅਮਨਪ੍ਰੀਤ, ਕੁਲਵੰਤ ਆਦਿ ਹਾਜ਼ਰ ਸਨ।