ਬਾਰਡਰ ਏਰੀਆ ਦੇ ਮੁਲਾਜਮਾਂ ਦੇ ਬਾਰਡਰ ਏਰੀਆ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ‘ਚ ਭਾਰੀ ਰੋਸ
ਗੁਰਦਾਸਪੁਰ 17 ਨਵੰਬਰ ( ਅਸ਼ਵਨੀ ) :- ਅੱਜ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕੀਤੀ। ਇਸ ਮੌਕੇ ਗੁਰਦਿਆਲ ਚੰਦ, ਬਲਵਿੰਦਰ ਕੌਰ, ਅਮਰਜੀਤ ਸਿੰਘ ਕੋਠੇ, ਉਪਕਾਰ ਸਿੰਘ ਵਡਾਲਾ ਬਾਂਗਰ ਨੇ ਦੱਸਿਆ ਕਿ ਪਹਿਲਾਂ ਛੇਵਾਂ ਪੇ ਕਮਿਸ਼ਨ ਵੀ ਮੁਲਾਜਮਾਂ ਲਈ ਘਾਟੇਵੰਦ ਹੈ। ਹੁਣ ਬਾਰਡਰ ਏਰੀਆ ਮੁਲਾਜ਼ਮਾਂ ਦਾ ਬਾਰਡਰ ਏਰੀਆ ਭੱਤੇ ਸੰਬੰਧੀ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਜੱਥੇਬੰਦੀ ਪੰਜਾਬ ਸਰਕਾਰ ਤੋ ਮੰਗ ਕਰਦੀ ਹੈ ਕਿ ਬਾਰਡਰ ਏਰੀਆ ਭੱਤੇ ਦਾ ਪੱਤਰ ਜਾਰੀ ਕੀਤਾ ਜਾਵੇ।ਕਿਉਕਿ ਬਾਰਡਰ ਏਰੀਆ ਵਿੱਚ ਪਹਿਲਾਂ ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਬਹੁਤ ਘਾਟ ਹੈ।ਜੇ ਬਾਰਡਰ ਭੱਤਾ ਨਾ ਦਿੱਤਾ ਗਿਆ ਤਾਂ ਮੁਲਾਜ਼ਮ ਬਦਲੀਆਂ ਕਰਾਉਣ ਲਈ ਮਜਬੂਰ ਹੋਣਗੇ।ਜਥੇਬੰਦੀ ਮੰਗ ਕਰਦੀ ਹੈ ਕਿ ਬਾਰਡਰ ਏਰੀਆ ਭੱਤਾ ਤੁਰੰਤ ਜਾਰੀ ਕੀਤਾ ਜਾਵੇ।ਕਿਉਕਿ ਇਹ ਭੱਤਾ ਪਹਿਲਾਂ ਲਗਾਤਾਰ ਮਿਲ ਰਿਹਾ ਹੈ।ਇਸ ਲਈ ਛੇਵੇਂ ਪੇ ਕਮਿਸ਼ਨ
ਵਿੱਚ ਵੀ ਇਸ ਭੱਤੇ ਨੂੰ ਜਾਰੀ ਰੱਖਿਆ ਜਾਵੇ।ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਬਾਰਡਰ ਏਰੀਆ ਨਾਲ ਸਬੰਧਤ ਹਨ ਉਹਨਾਂ ਨੂੰ ਬਾਰਡਰ ਏਰੀਆ ਮੁਲਾਜ਼ਮਾਂ ਦੇ ਹੱਕਾਂ ਲਈ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਡਾ ਸਤਿੰਦਰਸਿੰਘ, ਸੁਖਜਿੰਦਰ ਸਿੰਘ, ਮਨੋਹਰ ਲਾਲ,ਸਤਨਾਮ ਸਿੰਘ, ਸਤਬੀਰ ਭੰਡਾਲ, ਵਰਗਿਸ਼ ਸਲਾਮਤ, ਕੁਲਰਾਜ ਸਿੰਘ, ਸੁਰਜੀਤ ਮਸੀਹ, ਹਰਦੀਪਰਾਜ, ਜਾਮੀਤਰਾਜ, ਆਦਿ ਹਾਜਰ ਸਨ।