Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਕੜਕਦੀ ਠੰਡ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਕਿਸਾਨ,ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ

ਕੜਕਦੀ ਠੰਡ ‘ਚ ਲੋਕ ਹਿੱਤਾਂ ਲਈ ਬਦਨ ਠਾਰ ਰਹੇ ਕਿਸਾਨ,ਬੀਬੀਆਂ ਦੇ ਬੁਲੰਦ ਹੌਸਲੇ ਨੂੰ ਲੋਕ ਕਰ ਰਹੇ ਨੇ ਸਿਜਦਾ

ਅੰਮ੍ਰਿਤਸਰ(ਰਾਜਨ ਮਾਨ) 

ਪੰਜਾਬ ਪੱਧਰੀ ਡੀਸੀ ਦਫਤਰਾਂ ਅਤੇ ਟੋਲ ਪਲਾਜ਼ਿਆ ਤੇ ਅੰਦੋਲਨ ਦੂਜੇ ਮਹੀਨੇ ਵਿਚ ਜ਼ਾਰੀ, ਅੰਦੋਲਨ ਦੇ ਅਗਲੇ ਪੜਾਵਾਂ ਨੂੰ ਲੈ ਲੋਕਾਂ ਵਿੱਚ ਉਤਸ਼ਾਹ

9 ਜਨਵਰੀ : ਪਿਛਲੇ ਇੱਕ ਮਹੀਨੇ ਤੋਂ ਕੜਕਦੀ ਠੰਡ ਵਿੱਚ ਠਰਦੀਆਂ ਸੜਕਾਂ ਤੇ ਲੋਕ ਹਿੱਤਾਂ ਲਈ ਬੇਘਰ ਹੋਈ ਬੈਠੇ ਕਿਸਾਨਾਂ ਵਲੋਂ ਹੁਣ ਆਰ ਜਾਂ ਪਾਰ ਵੀ ਲੜਾਈ ਦਾ ਮੂਡ ਬਣਾਇਆ ਗਿਆ ਹੈ। ਹਾਕਮ ਦੇ ਬੇਰੁੱਖੀ ਵਾਲੇ ਰਵਈਏ ਨੂੰ ਲੈ ਕੇ ਸੜਕਾਂ ਤੇ ਬੈਠੇ ਇਹਨਾਂ ਯੋਧਿਆਂ ਦੇ ਨਾਲ ਨਾਲ ਆਮ ਲੋਕਾਂ ਵਿੱਚ ਵੀ ਸਰਕਾਰ ਵਿਰੁੱਧ ਰੋਹ ਵੱਧਦਾ ਜਾ ਰਿਹਾ ਹੈ।
ਵੱਖ ਵੱਖ ਧਰਨਿਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਦਿਨੋ ਦਿਨ ਵਧ ਰਹੀ ਹੈ। ਚੁੱਲੇ ਚੌਂਕੇ ਦੇ ਨਾਲ ਨਾਲ ਲੋਕ ਹਿੱਤਾਂ ਲਈ ਸੜਕਾਂ ਤੇ ਠਰ ਰਹੀਆਂ ਇਹਨਾਂ ਬਹਾਦੁਰ ਸ਼ੇਰਨੀਆਂ ਦੀ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ,ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਹੀ ਵਿੱਚ,ਪੰਜਾਬ ਦੇ 10 ਜਿਲ੍ਹਿਆਂ ਵਿਚ ਡੀ ਸੀ ਦਫਤਰਾਂ ਅਤੇ 18 ਟੋਲ ਪਲਾਜ਼ਿਆ ਤੇ ਲੱਗੇ ਲੰਬੇ ਸਮੇ ਦੇ ਮੋਰਚੇ ਦੂਜੇ ਮਹੀਨੇ ਵਿੱਚ ਲਗਾਤਾਰ 45ਵੇਂ ਦਿਨ ਜਾਰੀ ਹਨ | ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ,ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਨੇ ਦੱਸਿਆ ਕਿ ਅੰਦੋਲਨ ਨੇ ਲੋਕਾਂ ਦਾ ਰੁਝਾਨ ਸੰਘਰਸ਼ਾਂ ਵੱਲ ਵੱਧ ਰਿਹਾ ਹੈ ਅਤੇ ਓਹਨਾ ਵਿਚ ਸਰਕਾਰਾਂ ਦੇ ਦੋਹਰੇ ਚਾਲ ਚਰਿਤ੍ਰ ਨੂੰ ਲੈ ਕੇ ਸੋਝੀ ਵਧ ਰਹੀ ਹੈ | ਉਹਨਾਂ ਅੱਜ ਅੰਮ੍ਰਿਤਸਰ ਮੋਰਚੇ ਤੇ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਦੇ ਇੱਕਠ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਦੀ ਜੁਮਲਾ ਮੁਤਰਕਾ ਜਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੀ ਹੈ, ਸ਼ਰਾਬ ਫੈਕਟਰੀ ਜ਼ੀਰਾ ਦੇ ਹੱਕ ਵਿਚ ਅਤੇ ਜਹਿਰਾਂ ਘੁਲੇ ਪਾਣੀਆਂ ਕਾਰਨ ਬਿਮਾਰੀਆਂ ਨਾਲ ਜੂਝ ਰਹੇ ਇਲਾਕਾਵਾਸੀ ਲੋਕਾਂ ਦੇ ਵਿਰੁੱਧ ਖ਼ੜੋਤੀ ਹੈ | ਓਹਨਾ ਕਿਹਾ ਕਿ ਨਸ਼ੇ,ਬੇਰੁਗਾਰੀ,ਕਨੂੰਨ ਵਿਵਸਥਾ, ਹਸਪਤਾਲਾਂ ਸਮੇਤ ਸਾਰੇ ਅਦਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਹੈ | ਸਰਕਾਰ ਆਪਣੀਆਂ ਜਿੰਮੇਵਾਰੀ ਤੋਂ ਭੱਜ ਚੁੱਕੀ ਹੈ ਅਤੇ ਉਸਦਾ ਅੰਦੋਲਨਕਾਰੀ ਲੋਕਾਂ ਨਾਲ ਮੇਜ਼ ਤੇ ਆ ਕੇ ਗੱਲ ਨਾ ਕਰਨਾ ਸਿਆਸਤਦਾਨਾਂ ਦੀ ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹੀ ਮਾਨਸਿਕਤਾ ਦਾ ਸਬੂਤ ਹੈ | ਇਸ ਮੌਕੇ ਬੋਲਦੇ ਜਿਲ੍ਹਾ ਸੀ. ਮੀਤ ਪ੍ਰਧਾਨ ਜਰਮਨਜੀਤ ਬੰਡਾਲਾ,ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ, ਸਾਰੀਆਂ ਫਸਲਾਂ ਤੇ ਐਮ.ਐਸ.ਪੀ. ਗਰੰਟੀ ਕਨੂੰਨ ਬਣਾਉਣ, ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਟ ਅਨੁਸਾਰ ਫਸਲਾਂ ਦੇ ਭਾਅ ਲੈਣੇ ,ਮਾਈਕਰੋ-ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਦੀ ਹੁੰਦੀ ਲੁੱਟ ਰੋਕਣਾ, ਦਿੱਲੀ ਤੇ ਪੰਜਾਬ ਪੱਧਰੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣਾ ਅਤੇ ਹੋਰ ਵੀ ਲੋਕ ਪੱਖੀ ਨੀਤੀਆਂ ਲਾਗੂ ਕਰਵਾਉਣਾ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਅਤੇ ਬੇਦਬੀਆ ਦਾ ਇਨਸਾਫ ਤੁਰੰਤ ਕੀਤਾ ਜਾਵੇ, ਮਨਰੇਗਾ ਤਹਿਤ ਮਜਦੂਰ ਨੂੰ ਸਾਲ ਵਿਚ 365 ਦਿਨ ਰੁਜਗਾਰ ਮੁਹਈਆ ਹੋਵੇ, ਕਿਸਾਨਾਂ ਮਜਦੂਰਾਂ ਦੇ ਸਮੁਚੇ ਕਰਜ਼ੇ ਖਤਮ ਕਰਵਾਉਣੇ ਆਦਿ ਮੁੱਖ ਮੁੱਦੇ ਹਨ ਅਤੇ ਇਹਨਾਂ ਦੀ ਪ੍ਰਾਪਤੀ ਤੱਕ ਅੰਦੋਲਨ ਵੱਖ ਵੱਖ ਰੂਪਾਂ ਵਿਚ ਜਾਰੀ ਰਹਿਣਗੇ | ਓਹਨਾ ਦੱਸਿਆ ਕਿ ਡੀਸੀ ਦਫਤਰ ਅਤੇ 3 ਟੋਲ ਪਲਾਜ਼ਿਆ ਤੇ ਜਥੇਬੰਦੀ ਦੇ ਜੁਝਾਰੂ ਕਿਸਾਨ ਮਜਦੂਰ ਕੜਕਦੀ ਠੰਡ ਚ ਡਟੇ ਹੋਏ ਹਨ | ਡੀਸੀ ਦਫਤਰ ਮੋਰਚੇ ਤੋਂ ਹੋਰਨਾਂ ਤੋਂ ਇਲਾਵਾ ਆਗੂ ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਰੂਪੋਵਾਲੀ, ਲਖਵਿੰਦਰ ਸਿੰਘ ਡਾਲਾ, ਰਣਜੀਤ ਸਿੰਘ ਚਾਟੀਵਿੰਡ,ਚਰਨ ਸਿੰਘ ਕਲੇਰ ਘੁਮਾਣ, ਅਮਨਿੰਦਰ ਸਿੰਘ ਮਾਲੋਵਾਲ, ਨਿਰੰਜਨ ਸਿੰਘ ਜੱਬੋਵਾਲ, ਅਮਰੀਕ ਸਿੰਘ ਜਮਾਲਪੁਰ, ਸਵਰਨ ਸਿੰਘ ਉਧੋਨੰਗਲ, ਗੁਰਦੇਵ ਸਿੰਘ, ਗੁਰਦਾਸ ਸਿੰਘ ਵਿਸ਼ੋਆ, ਹੋਰ ਸੀਨੀਅਰ ਜ਼ੋਨ ਆਗੂ ਅਤੇ ਸੈਕੜੇ ਕਿਸਾਨ ਮਜਦੂਰ ਅਤੇ ਬੀਬੀਆਂ ਨੇ ਹਾਜ਼ਰੀ ਭਰੀ |