Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing *ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਲੋਂ “ਫੌਜ ਨੂੰ ਸਲਾਮ!”

*ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਲੋਂ “ਫੌਜ ਨੂੰ ਸਲਾਮ!”

ਬਟਾਲਾ( ਅਵਿਨਾਸ਼ ਸ਼ਰਮਾ )

ਪ੍ਰੋਗਰਾਮ ਕਰਵਾ ਦੂਰਅੰਦੇਸ਼ੀ ਸੋਚ ਦਾ ਸਬੂਤ ਦਿੱਤਾ : ਚੇਅਰਮੈਨ ਯਸ਼ਪਾਲ ਚੌਹਾਨ*

*ਦੇਸ਼ ਅਤੇ ਰਾਸ਼ਟਰ ਹਿੱਤ ਦੇ ਕੰਮਾਂ ਲਈ ਸਾਰੇ ਦੇਸ਼ ਵਾਸੀਆਂ ਨੂੰ ਇਕਜੁਟ ਹੋਣਾ ਜਰੂਰੀ : ਰਾਜੀਵ ਵਿਗ*

*ਸੋਸ਼ਲ ਮੀਡੀਆ ਤੇ ਕੋਈ ਵੀ ਗੈਰ ਜ਼ਿੰਮੇਵਾਰੀ ਵਾਲੀ ਜਾਂ ਬੇਲੋੜੀ ਪੋਸਟ ਨਾ ਪਾਈ ਜਾਵੇ : ਇਸ਼ੂ ਰਾਂਚਲ਼

: ਮਜਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਵੱਲੋਂ ਭਾਰਤੀ ਸੈਨਾ ਨੂੰ ਸਲਾਮ ਵਿਸ਼ੇ ਤੇ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਦੀ ਅਗਵਾਈ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕੀਤੀ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ 321 ਦੇ ਪ੍ਰਧਾਨ ਰਾਜੀਵ ਵਿਗ ਨੇ ਕੀਤੀ ।ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਸੁਧਾਰ ਟਰਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਸ਼ਿਰਕਤ ਕੀਤੀ । ਭਾਰਤੀ ਫੌਜਾਂ ਸਰਹੱਦਾਂ ਤੇ ਦੇਸ਼ ਦੀ ਖਾਤਰ ਲੜ ਦੀਆਂ ਹਨ ਅਤੇ ਆਪਣੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਨੂੰ ਬਹਾਲ ਰੱਖਣ ਲਈ ਆਪਣੀਆਂ ਜਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦਾ ਝੰਡਾ ਬੁਲੰਦ ਕਰ ਰਹੀਆਂ ਹਨ ਇਹ ਸ਼ਬਦ ਮਜਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੁੂਰਾਲਾ ਨੇ ਕਿਹਾ ਕਿ ਮਜਬੂਤ ਰਾਸ਼ਟਰ ਸੰਗਠਨ ਜੋ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਨ੍ਹਾਂ ਵੱਲੋਂ ਭਾਰਤੀ ਸੈਨਾ ਦੇ ਹੌਂਸਲੇ ਬੁਲੰਦ ਕਰਨ ਦੇ ਲਈ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਅਤੇ ਭਾਰਤੀ ਸੈਨਾ ਨੂੰ ਇਹ ਸੰਦੇਸ਼ ਦਿੱਤਾ ਹੈ ਕਿ 140 ਕਰੋੜ ਤੋਂ ਵੱਧ ਭਾਰਤੀ ਲੋਕ ਤੁਹਾਡੇ ਨਾਲ ਖੜੇ ਹਨ ਅਤੇ ਤੁਸੀਂ ਦੁਸ਼ਮਣ ਦਾ ਜਵਾਬ ਡੱਟ ਕੇ ਦਿਓ ਸਾਰਾ ਦੇਸ਼ ਤੁਹਾਡੇ ਨਾਲ ਖੜਾ ਹੈ। ਇਸ ਮੌਕੇ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੁਲਿਸ ਪ੍ਰਸ਼ਾਸਨ ਐਸਐਸਪੀ ਅਤੇ ਹੋਰ ਪੁਲਿਸ ਅਫਸਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਇਨ ਬਿਨ ਪਾਲਣ ਕਰਨ। ਇਸ ਮੌਕੇ ਬੋਲਦਿਆਂ ਨਗਰ ਸੁਧਾਰ ਟਰਸਟ ਬਟਾਲਾ ਦੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਕਿਹਾ ਕਿ ਸ਼੍ਰੀ ਜੋਗਿੰਦਰ ਅੰਗੂਰਾਲਾ ਵਲੋਂ ਆਯੋਜਿਤ ਭਾਰਤੀ ਫੌਜ ਨੂੰ ਸਲਾਮ ਪ੍ਰੋਗਰਾਮ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦਾ ਸਬੂਤ ਹੈ।ਚੇਅਰਮੈਨ ਚੌਹਾਨ ਨੇ ਕਿਹਾ ਕਿ ਉਨ੍ਹਾਂ ਵਲੋ ਪਹਿਲਾਂ ਵੀ ਬਹੁਤ ਜੰਗਾਂ ਦੇਖੀਆਂ ਹਨ ਜਿਸ ਵਿੱਚ ਭਾਰਤ ਦੇਸ਼ ਦੀ ਜਿੱਤ ਹੋਈ ਹੈ ਅਤੇ ਜੇਕਰ ਹੁਣ ਵੀ ਕਿਸੇ ਕਿਸਮ ਦੀ ਦੇਸ਼ ਨੂੰ ਜੰਗ ਲੜਨੀ ਪਈ ਤਾਂ ਸਾਡਾ ਦੇਸ਼ ਸ਼ਾਨ ਨਾਲ ਜਿੱਤੇਗਾ ਇਹ ਸਾਨੂੰ ਆਪਣੀ ਭਾਰਤ ਦੀ ਫੌਜ ਤੇ ਮਾਣ ਵੀ ਹੈ ਵਿਸ਼ਵਾਸ ਵੀ ਹੈ । ਉਨ੍ਹਾਂ ਕਿਹਾ ਕਿ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਭਾਰਤੀ ਫੌਜ ਦਾ ਮਨੋਬਲ ਵਧਾਈਏ ਅਤੇ ਆਪਸ ਵਿੱਚ ਮਿਲ ਜੁਲ ਕੇ ਰਹੀਏ। ਇਸ ਮੌਕੇ ਲਾਈਨ ਕਲੱਬ ਸੇਵਾ ਸਫਾਇਰ ਦੇ ਪ੍ਰਧਾਨ ਅਤੇ ਬਟਾਲਾ ਕਲੱਬ ਦੇ ਜਨਰਲ ਸਕੱਤਰ ਪ੍ਰਸਿੱਧ ਸਮਾਜ ਸੇਵਕ ਰਜੀਵ ਵਿਗ ਨੇ ਕਿਹਾ ਕਿ ਮਜਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਦਾ ਇਹ ਉਪਰਾਲਾ ਦੇਸ਼ ਹਿੱਤ ਵਿੱਚ ਹੈ ਅਤੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਸਾਡੇ ਦੇਸ਼ ਵੱਲ ਕੋਈ ਵੀ ਦੁਸ਼ਮਣ ਅੱਖ ਚੁੱਕ ਕੇ ਨਾ ਦੇਖ ਸਕੇ ।ਰਜੀਵ ਵਿਗ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਸਾਨੂੰ ਸਾਰੇ ਸਾਰਿਆਂ ਨੂੰ ਇਕੱਠੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਨਾ ਪਵੇਗਾ ਅਤੇ ਉਹ ਮੁਕਾਬਲਾ ਤਦ ਹੀ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਮੱਤਭੇਦ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰੀਏ।ਇਸ ਮੌਕੇ ਮਜਬੂਤ ਰਾਸ਼ਟਰ ਸੰਗਠਨ ਦੇ ਪੰਜਾਬ ਹੈਡ ਇਸ਼ੂ ਰਾਂਚਲ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਗੈਰ ਜ਼ਿੰਮੇਵਾਰੀ ਜਾਂ ਬੇਲੋੜੀ ਪੋਸਟ ਨਾਂ ਪਾਈ ਜਾਵੇ ਜਿਸ ਨਾਲ ਡਰ ਦਾ ਮਾਹੌਲ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸਿਰਫ ਜਿਲਾ ਪ੍ਰਸ਼ਾਸਨ ਵਲੋ ਭੇਜੀਆਂ ਮੈਸੇਜ ਹੀ ਦਰੁਸਤ ਸਮਝਿਆ ਜਾਵੇ ਅਤੇ ਉਸਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਇਸ ਮੌਕੇ ਤੇ ਮੈਨੇਜਰ ਅੱਤਰ ਸਿੰਘ ਨੇ ਕਿਹਾ ਕਿ ਇਹ ਸਮਾਂ ਦੇਸ਼ ਅਤੇ ਫੌਜ ਨਾਲ ਖੜ੍ਹਨ ਦਾ ਹੈ ਅਤੇ ਸਾਰੀਆਂ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਆਗੂਆਂ ਨੂੰ ਇਕ ਮੰਚ ਤੇ ਆ ਕੇ ਫੌਜ ਦਾ ਸਾਥ ਦੇਣਾ ਚਾਹੀਦਾ ਹੈ ।ਇਸ ਮੌਕੇ ਜਿਲਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਜਿਲਾ ਪ੍ਰਧਾਨ ਰਿੰਕੂ ਚੌਧਰੀ ( ਜਰਨਲਿਸਟ ਐਸੋਸੀਏਸ਼ਨ), ਸੀਨੀਅਰ ਪੱਤਰਕਾਰ ਰਸਪਾਲ ਸਿੰਘ ਬਿੱਟੂ, ਮਾਸਟਰ ਜੋਗਿੰਦਰ ਸਿੰਘ , ਲਵਲੀ ਕੁਮਾਰ ਪ੍ਰਧਾਨ ਦਸਵੰਧ ਫਾਊਂਡੇਸ਼ਨ , ਲਾਈਨ ਵੀ ਕੇ ਸਹਿਗਲ , ਸੁਨਹਿਰਾ ਭਾਰਤ ਦੇ ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ, ਲਾਈਨ ਕਲੱਬ ਮੁਸਕਾਨ ਦੇ ਪ੍ਰਧਾਨ ਗਗਨਦੀਪ , ਲਾਈਨ ਅਸ਼ੋਕ ਮਹਾਜਨ , ਲਾਇਨ ਦੀਪਕ ਪੱਥਰੀਆਂ, ਹੈਪੀ ਅਸ਼ਵਨੀ ਅਗਰਵਾਲ, ਰਾਜੇਸ਼ ਢਲ, ਨਰਿੰਦਰ ਸੇਖੜੀ, ਅਰੁਣ ਸੇਖੜੀ, ਹਰਪ੍ਰੀਤ ਮਠਾਰੂ, ਲਾਇਨ ਸੁਭਾਸ਼ ਸ਼ਰਮਾ, ਲਾਇਨ ਵੀਪਨ ਮਹਾਜਨ , ਆਦਿ ਹਾਜ਼ਿਰ ਸਨ।