ਨੈਸ਼ਨਲ ਪਾਪੂਲੇਸ਼ਨ ਕੰਟਰੋਲ ਡੇ ਮਨਾਇਆ
ਗੁਰਦਾਸਪੁਰ , 03 ਦਸੰਬਰ (ਅਸ਼ਵਨੀ /ਅਵਿਨਾਸ਼ ) ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ) –ਕਮ-ਸੀ. ਜੇ.ਐਮ.-ਕਮ- ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ, ਅਥਾਰਟੀ , ਗੁਰਦਾਸਪੁਰ ਦੇ ਤਾਲਮੇਲ ਨਾਲ ਨੈਸ਼ਨਲ ਪਾਪੂਲੇਸ਼ਨ ਕੰਟਰੋਲ ਡੇ ਮਨਾਇਆ ਗਿਆ। ਇਸ ਮੌਕੇ ਤੇ ਦਫ਼ਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਪੈਨਲ ਐਡਵੋਕੇਟ ਪ੍ਰਭਦੀਪ ਸਿੰਘ ਸੰਧੂ ਅਤੇ ਏ.ਐਸ.ਆਈ ਸੁਭਾਸ਼ ਚੰਦਰ ਅਤੇ ਹੈਡਕਾਂਸਟੇਬਲ ਗੁਰਨਾਮ ਸਿੰਘ ਟ੍ਰੈਫਿਕ ਐਜੂਕੇਸ਼ਨ ਸ਼ੈਲ ਗੁਰਦਾਸਪੁਰ ਦੁਆਰਾ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ । ਇਸ ਮੌਕੇ ਤੇ ਪ੍ਰਭਦੀਪ ਸਿੰਘ ਸੰਧੂ ਐਡਵੋਕੇਟ ਦੁਆਰਾ ਆਮ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕਤਾ ਕਰਵਾਇਆ ਅਤੇ ਪ੍ਰਦੂਸ਼ਨ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਇਹ ਦੱਸਿਆ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਵਾਤਾਵਰਨ ਦੀ ਸੁਰੱਖਿਆ ਦੇ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਨ ਵੱਧ ਤੋਂ ਵੱਧ ਸਾਫ਼ ਸੁਥਾਰਾ ਰਹੇ ਸਕੇ ।