ਗੜ੍ਹਦੀਵਾਲਾ 5 ਜਨਵਰੀ (ਚੌਧਰੀ) : ਅੱਜ ਜਿਲਾ ਯੂਥ ਵਾਇਸ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਗੜਦੀਵਾਲਾ ਵਿਖੇ ਹੋਈ। ਜਿਸ ਵਿੱਚ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਰਾਜਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਪਾਰਟੀ ਉਮੀਦਵਾਰ ਜਸਵੀਰ ਸਿੰਘ ਅਗਵਾਈ ਹੇਠ ਨਰਿੰਦਰ ਸ਼ਰਮਾ ਅਤੇ ਇੰਦਰਪਾਲ ਸੇਠ ਗੜ੍ਹਦੀਵਾਲਾ ਜੀ ਦਾ ਪੋਤਰਾ ਸਚਿਨ ਸੇਠ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ। ਜਿਵੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਇਆਂ ਹਨ। ਉਸੇ ਹੀ ਤਰਜ ਤੇ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੈ। ਹੁਣ ਪੰਜਾਬ ਲੋਕ ਰਿਵਾਇਤੀ ਪਾਰਟੀਆਂ ਤੋਂ ਪੂਰੀ ਤਰਾਂ ਮੁੰਹ ਮੋੜ ਚੁੱਕੇ ਹਨ। ਇਸ ਮੌਕੇ ਚੌਧਰੀ ਰਾਜਵਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਚੱਡਾ, ਕੇਸ਼ਵ ਸਿੰਘ ਸੈਣੀ, ਚੌਧਰੀ ਸੁਖਰਾਜ ਸਿੰਘ, ਮੋਹਨ ਇੰਦਰ ਸਿੰਘ ਸੰਘਾ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਨਰਿੰਦਰ ਸ਼ਰਮਾ ਅਤੇ ਸਚਿਨ ਸੇਠ ਗੜਦੀਵਾਲਾ ਆਮ ਆਦਮੀ ਪਾਰਟੀ ‘ਚ ਸ਼ਾਮਲ
- Post published:January 5, 2022