ਗੁਰਦਾਸਪੁਰ 6 ਜਨਵਰੀ ( ਅਸ਼ਵਨੀ ) :- ਇਕ ਦੇਸੀ ਕੱਟਾ 315 ਬੋਰ,5 ਜ਼ਿੰਦਾ ਰੌਂਦ ਅਤੇ 2 ਖਾਲ਼ੀ ਰੌਂਦ ਬਰਾਮਦ ਹੋਣ ਤੇ ਪੁਲਿਸ ਵੱਲੋਂ ਅਨਪਛਾਤੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਹ ਪੁਲਿਸ ਚੌਂਕੀ ਬਿਆਨਪੁਰ ਹਾਜ਼ਰ ਸੀ ਕਿ 112 ਪੁਲਿਸ ਹੈਲਪ ਲਾਈਨ ਤੋ ਇਕ ਫ਼ੋਨ ਹੋਣ ਤੇ ਮੁੱਖਬਰ ਖ਼ਾਸ ਦੀ ਸੂਚਨਾ ਤੇ ਜੰਡੀ ਤੋ ਘਰੋਟਾ ਜਾਂਦੇ ਸੜਕ ਤੇ ਯਕੂਬ ਗੁਜ਼ਰ ਦੇ ਡੇਰੇ ਤੋ ਪਿੱਛੇ ਇਕ ਲੱਕੜੀ ਦੇ ਮੋਛੇ ਦੇ ਹੇਠਾਂ ਇਕ ਲਿਫਾਫੇ ਵਿੱਚ ਲਪੇਟੇ ਹੋਏ ਇਕ ਦੇਸੀ ਕੱਟਾ 315 ਬੋਰ , 5 ਰੌਂਦ ਜ਼ਿੰਦਾ ਅਤੇ 2 ਰੌਂਦ ਖਾਲ਼ੀ ਬਰਾਮਦ ਇਸ ਸੰਬੰਧ ਵਿੱਚ ਅਨਪਛਾਤੇ ਵਿਰੁੱਧ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ ।
ਦੇਸੀ ਕੱਟਾ 315 ਬੋਰ ਅਤੇ ਰੌਂਦ ਬਰਾਮਦ,ਅਣਪਛਾਤੇ ਵਿਰੁੱਧ ਮਾਮਲਾ ਦਰਜ
- Post published:January 6, 2022