Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ ‘ਚ ਚੋਰਾਂ ਨੇ ਇੱਕ ਹੋਰ ਵਾਰਦਾਤ ਨੂੰ ਦਿੱਤਾ ਅੰਜਾਮ, ਸ਼ਟਰਿੰਗ ਖੋਲ ਕੇ ਹੋਏ ਰਫੂਚੱਕਰ,ਤਕਰੀਬਨ 2 ਲੱਖ ਰੁਪਏ ਦਾ ਹੋਇਆ ਨੁਕਸਾਨ 

ਗੜ੍ਹਦੀਵਾਲਾ ‘ਚ ਚੋਰਾਂ ਨੇ ਇੱਕ ਹੋਰ ਵਾਰਦਾਤ ਨੂੰ ਦਿੱਤਾ ਅੰਜਾਮ, ਸ਼ਟਰਿੰਗ ਖੋਲ ਕੇ ਹੋਏ ਰਫੂਚੱਕਰ,ਤਕਰੀਬਨ 2 ਲੱਖ ਰੁਪਏ ਦਾ ਹੋਇਆ ਨੁਕਸਾਨ 

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

: ਗੜ੍ਹਦੀਵਾਲਾ ਵਿਖੇ ਨਵੀਂ ਦੁਕਾਨ ਦੀ ਉਸਾਰੀ ਦੌਰਾਨ ਲੱਗੀ ਸ਼ਟਰਿੰਗ ਚੋਰਾਂ ਵਲੋਂ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟਰਿੰਗ ਦੇ ਮਾਲਕ ਪੁਸ਼ਪਿੰਦਰ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਪਿੰਡ ਪੰਡੋਰੀ ਅਟਵਾਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੱਸਿਆ ਕਿ ਮੇਰਾ ਸ਼ਟਰਿੰਗ ਦਾ ਕੰਮ ਹੈ ਤੇ 7-8 ਦਿਨ ਤੋਂ ਮੈਂ ਕੇਸੋਪੁਰ ਰੋਡ ਨੇੜੇ ਬਿਜਲੀ ਘਰ ਗੜ੍ਹਦੀਵਾਲਾ ਤੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਸਥਿਤ ਵਿਖੇ ਬਲਵੰਤ ਸਿੰਘ ਵਾਸੀ ਪਿੰਡ ਚਠਿਆਲੀ ਦੀ ਦੁਕਾਨ ਤੇ ਸਟੀਲ ਸ਼ਟਰਿੰਗ ਦਾ ਕੰਮ ਕਰ ਰਿਹਾ ਸੀ। ਉਸ ਵਿਚੋ ਤਕਰੀਬਨ 125 ਲੋਹੇ ਦੀਆਂ ਪਲੇਟਾਂ ਲੱਗਿਆਂ ਹੋਇਆਂ ਸਨ । ਚੋਰਾਂ ਵਲੋਂ 20-21 ਦੀ ਰਾਤ ਮੇਰੀ ਸ਼ਟਰਿੰਗ ਵਿਚੋਂ ਤਕਰੀਬਨ 82 ਪਲੇਟਾਂ ਚੋਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਮੇਰਾ ਤਕਰੀਬਨ 2,05,000 ( ਦੋ ਲਖ ਪੰਜ ਹਜਾਰ ) ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਸਟਰਿੰਗ ਦੇ ਮਾਲਕ ਪੁਸ਼ਪਿੰਦਰ ਕੁਮਾਰ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।