ਫਗਵਾੜਾ 15 ਸਤੰਬਰ (ਲਾਲੀ )
: ਅੰਮ੍ਰਿਤਸਰ ਤੋਂ ਹੇਮਕੁੰਟ ਸਾਹਿਬ ਜਾ ਰਹੇ ਚਾਰ ਕਾਰ ਸਵਾਰਾਂ ਨੂੰ ਪਿੱਛੋਂ ਦੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ l ਜਿਹਨਾਂ ਦੀ ਪਹਿਚਾਨ ਹਰਮਨਦੀਪ ਸਿੰਘ ਨਿਵਾਸੀ ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਨਿਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ ਹੈ l ਇਸ ਮੌਕੈ ਹਾਈਵੇ ਇੰਚਾਰਜ ਮੱਖਨ ਸਿੰਘ ਨੇ ਦੱਸਿਆ ਕਿ ਕਾਰ ‘ਚ ਸਵਾਰ ਹੋ ਕੇ ਚਾਰ ਨੌਜਵਾਨ ਅੰਮ੍ਰਿਤਸਰ ਤੋਂ ਹੇਮਕੁੰਡ ਸਾਹਿਬ ਜਾ ਰਹੇ ਸੀ ,ਜਦੋਂ ਉਹ ਲਵਲੀ ਦੇ ਬ੍ਰਿਜ ਕੋਲ ਰੁਕੇ ਤਾਂ ਖੜੀ ਕਾਰ ਵਿੱਚ ਪਿੱਛੋਂ ਦੀ ਇੱਕ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ l ਜਿਹਨਾਂ ਨੂੰ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜਿਆ ਗਿਆ , ਜਿੱਥੇ ਉਹਨਾਂ ਦੀ ਮੌਤ ਹੋ ਗਈ l ਦੋ ਕਾਰ ਸਵਾਰ ਬਿਲਕੁਲ ਠੀਕ ਹਨ l ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਕਾਰ ਸਵਾਰ ਸ਼ਰਾਬੀ ਹਾਲਤ ਵਿੱਚ ਸਨ , ਜੋ ਜਲੰਧਰ ਤੋਂ ਹੁਸ਼ਿਆਰਪੁਰ ਜਾ ਰਹੇ ਸਨ l ਸਦਰ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l