ਟਾਂਡਾ / ਦਸੂਹਾ (ਚੌਧਰੀ ) 22 ਨਵੰਬਰ
: ਲੁੱਟਾਂ ਖੋਹਾਂ ਵਾਲੇ ਦੋ ਦੋਸ਼ੀਆਂ ਨੂੰ ਟਾਂਡਾ ਪੁਲਿਸ ਨੇ ਕਾਬੂ ਕਰਕੇ 4 ਵਾਰਦਤਾਂ ਨੂੰ ਟਰੇਸ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਲੱਖਣ ਕਲਾ ਡੇਰੇ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਵਾਰਡ ਨੰ 3 ਬੇਗੋਵਾਲ ਜਿਲਾ ਕਪੂਰਥਲਾ ਤੇ ਸੰਦੀਪ ਸਿੰਘ ਉਰਫ ਸਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ 3 ਬੇਗੋਵਾਲ ਜਿਲਾ ਕਪੂਰਥਲਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਉਕਾਂਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਨੇ ਜਿਲੇ ਅੰਦਰ ਨਸ਼ਾ ਸਮਗਲਰਾ ਅਤੇ ਲੁੱਟਾਂ ਖੋਹਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ ਜਿਸ ਤਹਿਤ ਸਰਬਜੀਤ ਸਿੰਘ ਬਾਹਿਆ ਐਸ ਪੀ (INV) ਹੁਸਿਆਰਪੁਰ, ਕੁਲਵੰਤ ਸਿੰਘ ਡੀ.ਐਸ.ਪੀ ਸਬ- ਡਵੀਜਨ ਟਾਡਾ ਜੀ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਖੋਹ ਦੀਆ ਵਾਰਦਤਾਂ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਜੋ ਮਿਤੀ 20-11-2023 ਨੂੰ ਟਾਂਡਾ ਪੁਲਿਸ ਵੱਲੋ, ਮਿਤੀ 9-10-23 ਨੂੰ ਸਤਪਾਲ ਸਿੰਘ ਪੁੱਤਰ ਭਾਣ ਸਿੰਘ ਵਾਸੀ ਬੈਂਸ ਅਵਾਣ ਥਾਣਾ ਟਾਂਡਾ ਪਾਸੋ ਖੋਹ ਕਰ ਵਾਲੇ ਦੌਸ਼ੀਆ ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਪੁੱਛ ਗਿੱਛ ਤਿੰਨ ਹੋਰ ਵਾਰਦਤਾਂ ਮਿਤੀ 18-10-23 ਨੂੰ ਗੁਰਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਉੜਮੁੜ ਥਾਣਾ ਟਾਡਾ ਹੁਸ਼ਿ: ਪਾਸੋਂ ਖੋਹ ਅਤੇ ਮਿਤੀ 17-9-23 ਨੂੰ ਮੀਨਾ ਰਾਣੀ ਪਤਨੀ ਲਖਵਿੰਦਰ ਸਿੰਘ ਵਾਸੀ ਟਾਂਡਾ ਪਾਸੋ ਖੋਹ ਅਤੇ ਮਿਤੀ 5-8-23 ਨੂੰ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਹਾਦੇਵ ਗਲੀ ਵਾਰਡ ਨੰਬਰ 8 ਨੇੜੇ ਰੇਲਵੇ ਸਟੇਸ਼ਨ ਥਾਣਾ ਟਾਡਾ ਪਾਸੋਂ ਕੀਤੀਆ ਖੋਹ ਦੀਆਂ ਵਾਰਦਤਾਂ ਨੂੰ ਟਰੇਸ ਕੀਤਾ ਗਿਆ । ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ।
*ਦਰਜ ਮੁਕੱਦਮੇ* :-
1. ਮੁਕਦਮਾ ਨੰਬਰ 322 ਮਿਤੀ 10-10-2023 ਅ/ਧ 379-ਬੀ,34 ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।
2. ਮੁਕਦਮਾ ਨੰਬਰ 215 ਮਿਤੀ 5-8-23 ਅ¦ਧ 379-ਬੀ,34 ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।
3. ਮੁਕਦਮਾ ਨੰਬਰ 282 ਮਿਤੀ 18-9-23 ਅ/ਧ 379-ਬੀ ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ ।
4. ਮੁਕਦਮਾ ਨੰਬਰ 338 ਮਿਤੀ 19-10-2023 ਅ/ਧ 379-ਬੀ ਆਈ ਪੀ ਸੀ ਥਾਣਾ ਟਾਡਾ ਜਿਲਾ ਹੁਸਿਆਰਪੁਰ।








