Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਇੱਕ ਨੌਜਵਾਨ ਯਾਹਮਾ ਮੋਟਰ ਜਾਅਲੀ ਨੰਬਰ ਪਲੇਟ ਸਮੇਤ ਪੁਲਿਸ ਅੜਿੱਕੇ

ਇੱਕ ਨੌਜਵਾਨ ਯਾਹਮਾ ਮੋਟਰ ਜਾਅਲੀ ਨੰਬਰ ਪਲੇਟ ਸਮੇਤ ਪੁਲਿਸ ਅੜਿੱਕੇ

ਇੱਕ ਨੌਜਵਾਨ ਯਾਹਮਾ ਮੋਟਰ ਜਾਅਲੀ ਨੰਬਰ ਪਲੇਟ ਸਮੇਤ ਪੁਲਿਸ ਅੜਿੱਕੇ

ਮਾਹਿਲਪੁਰ /ਹੁਸ਼ਿਆਰਪੁਰ (ਬਿਊਰੋ) : ਸਥਾਨਕ ਪੁਲਿਸ ਨੇ    ਇੱਕ ਨੌਜਵਾਨ ਨੂੰ ਯਾਹਮਾ ਮੋਟਰ ਜਾਅਲੀ ਨੰਬਰ ਪਲੇਟ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਦੀ ਪਛਾਣ ਬਲਰਾਮ ਉਰਫ ਮੋਨੂੰ ਪੁੱਤਰ ਰਾਜ ਕੁਮਾਰ ਵਾਸੀ ਪੰਚਨੰਗਲਾ ਥਾਣਾ ਮਾਹਿਲਪੁਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਐਸ ਆਈ ਬਲਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਨਾਕਾ ਟੀ-ਪੁਆਇੰਟ ਮੰਨਣਹਾਨਾ ਮੋੜ ਨਾਕਾਬੰਦੀ ਕੀਤੀ ਹੋਈ ਸੀ ਅਤੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਨਾਕਾ ਪਰ ਲਾਈਟ ਅਤੇ ਕਰਮਚਾਰੀਆਂ ਪਾਸ ਟਾਰਚਾਂ ਅਤੇ ਬੈਰੀਕੇਟ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਤਾਂ ਮੁਖਬਾਰ ਖਾਸ ਨੇ ਇਤਲਾਹ ਦਿੱਤੀ ਕਿ ਬਲਰਾਮ ਸਿੰਘ ਉਰਫ ਮੋਨੂੰ ਪੁੱਤਰ ਰਾਜ ਕੁਮਾਰ ਵਾਸੀ ਪੰਚਨੰਗਲਾ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਜਿਸ ਪਾਸ ਚੋਰੀ ਦਾ ਯਾਹਮਾ ਮੋਟਰ ਸਾਈਕਲ ਹੈ। ਉਸ ਨੇ ਮੋਟਰ ਸਾਈਕਲ ਦਾ ਚੈਸੀ ਨੰਬਰ ਅਤੇ ਇੰਜਨ ਨੰਬਰ ਰਗੜ ਕੇ ਮਿਟਾਏ ਹੋਏ ਹਨ ਜਿਸ ਪਰ ਉਸ ਨੇ ਜਾਅਲੀ ਨੰਬਰ ਵੀ ਲਾਇਆ ਹੋਇਆ ਹੈ ਇਹ ਕੋਟ ਫਤੂਹੀ ਤੋ ਕਟਾਰੀਆ ਵੱਲ ਨੂੰ ਆ ਰਿਹਾ ਹੈ ਜਿਸ ਨੂੰ ਰੋਕ ਕੇ ਚੈਕ ਕੀਤਾ ਜਾਵੇ ਤਾਂ ਇਹ ਚੋਰੀ ਦੇ ਮੋਟਰ ਸਾਈਕਲ ਸਮੇਤ ਕਾਬੂ ਆ ਸਕਦਾ ਹੈ ।ਦੋਰਾਨੇ ਨਾਕਾਬੰਦੀ ਇੱਕ ਮੋਟਰ ਸਾਈਕਲ ਯਾਹਮਾ ਰੰਗ ਕਾਲਾ ਕੋਟ ਫਤੂਹੀ ਸਾਈਡ ਤੋ ਆਉਦਾ ਦਿਖਾਈ ਦਿੱਤਾ ਜਿਸ ਨੂੰ ਇੱਕ ਮੋਨਾ ਨੋਜਵਾਨ ਚਲਾ ਰਿਹਾ ਸੀ ਜਿਸ ਨੂੰ ਮਨ ਐਸ ਆਈ ਨੇ ਰੁਕਣਾ ਦਾ ਇਸਾਰਾ ਕੀਤਾ ਜਿਸ ਨੇ ਆਪਣੇ ਮੋਟਰ ਸਾਈਕਲ ਨੂੰ ਯਕਦਮ ਪਿੱਛੇ ਨੂੰ ਮੋੜ ਲਿਆ ਤਾ ਮਨ ਐਸ ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਮੋਟਰ ਸਾਈਕਲ ਚਾਲਕ ਨੂੰ ਕਾਬੂ ਕਰਕੇ ਉਸਦਾ ਨਾਮਪਤਾ ਪੁੱਛਿਆ ਜਿਸ ਨੇ ਆਪਣਾ ਨਾਲ ਬਲਰਾਮ ਉਰਫ ਮੋਨੂੰ ਪੁੱਤਰ ਰਾਜ ਕੁਮਾਰ ਵਾਸੀ ਪੰਚਨੰਗਲਾ ਥਾਣਾ ਮਾਹਿਲਪੁਰ ਦੱਸਿਆਂ ਜਿਸ ਨੂੰ ਮੋਟਰ ਸਾਈਕਲ ਦੇ ਕਾਗਜਾਤ ਪੇਸ਼ ਕਰਨ ਲਈ ਕਿਹਾ ਪਰ ਮੌਕਾ ਪਰ ਇਸ ਵਲੋਂ ਕੋਈ ਮੋਟਰ ਸਾਈਕਲ ਦਾ ਕਾਗਜਾਤ ਪੇਸ਼ ਨਹੀ ਕੀਤਾ ਅਤੇ ਮੋਟਰ ਸਾਈਕਲ ਪਰ ਇਸ ਵਲੋਂ ਜਾਅਲੀ ਨੰਬਰ PB-08-7695 ਲਗਾਇਆ ਹੋਇਆ ਸੀ ਜਿਸ ਨੇ ਦੱਸਿਆਂ ਕਿ ਇਹ ਮੋਟਰ ਸਾਈਕਲ ਮੈ ਯੂ.ਪੀ ਤੋ ਚੋਰੀ ਕੀਤਾ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।