Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing *ਇਨਲਿਸਟਮੈਂਟ/ ਠੇਕਾ ਕਾਮਿਆਂ ਵੱਲੋਂ ਮਜਦੂਰ ਦਿਵਸ ਤੇ ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਮੁਹਰੇ ਦਿੱਤਾ ਜਾਵੇਗਾ ਰੋਸ਼ ਧਰਨਾ*

*ਇਨਲਿਸਟਮੈਂਟ/ ਠੇਕਾ ਕਾਮਿਆਂ ਵੱਲੋਂ ਮਜਦੂਰ ਦਿਵਸ ਤੇ ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਮੁਹਰੇ ਦਿੱਤਾ ਜਾਵੇਗਾ ਰੋਸ਼ ਧਰਨਾ*

*ਇਨਲਿਸਟਮੈਂਟ/ ਠੇਕਾ ਕਾਮਿਆਂ ਵੱਲੋਂ ਮਜਦੂਰ ਦਿਵਸ ਤੇ ਜਲ ਸਪਲਾਈ ਮੰਤਰੀ ਦੀ ਰਿਹਾਇਸ਼ ਮੁਹਰੇ ਦਿੱਤਾ ਜਾਵੇਗਾ ਰੋਸ਼ ਧਰਨਾ*

*ਮਾਮਲਾ: ਸਰਕਾਰ ਦੇ ਇਸਾਰੇ ਤੇ ਵਿਭਾਗੀ ਮੁੱਖੀ ਦੇ ਹੁਕਮਾਂ ਅਨੁਸਾਰ ਇਨਲਿਸਟਮੈਂਟ ਕਾਮਿਆਂ ਦਾ ਡਾਟਾ ਖਤਮ ਕਰਨ ਦਾ*

*ਕਾਮਿਆਂ ਦੀ ਮੁੜ  IHRMS ਤੇ ਐਟਰੀ ਨਾ ਕੀਤੀ ਤਾਂ ਸੰਘਰਸ਼ ਹੋਵੇਗਾ ਤਿਖਾ: ਆਗੂ*

ਗੜ੍ਹਦੀਵਾਲਾ 29 ਅਪ੍ਰੈਲ (ਚੌਧਰੀ ) ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਅਤੇ ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ।
ਇਸ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰੈੱਸ ਸਕੱਤਰ ਜਗਦੀਸ਼ ਸਿੰਘ ਨੇ ਕਿਹਾ ਕਿ ਅਸੀਂ ਜਲ ਸਪਲਾਈ ਵਿਭਾਗ ਵਿੱਚ ਫੀਲਡ ਤੇ ਦਫਤਰਾਂ ‘ਚ ਪਿਛਲੇ 15 ਸਾਲਾਂ ਤੋਂ ਖੁਦ ਪੰਪ ਉਪਰੇਟਰ, ਮਾਲੀ ਕੰਮ ਚੌਕੀਦਾਰ, ਫੀਟਰ ਹੈਲਪਰ, ਬਿੱਲ ਕਲਰਕ, ਕੰਪਿਊਟਰ ਅਪਰੇਟਰ, ਡਾਟਾ ਐਟਰੀ ਉਪਰੇਟਰ ਆਦਿ ਅਨੇਕਾਂ ਪੰਜ-ਪੰਜ ਪੋਸਟਾਂ ਤੇ ਖੁਦ ਸੇਵਾ ਨਿਭਾਉਂਦੇ ਆ ਰਹੇ ਹਾਂ, ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਬਹੁਮਤ ਨਾਲ ਲੋਕਾਂ ਨਾਲ ਵਾਇਦੇ ਕਰਕੇ ਤੇ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਦੇ ਭਰੋਸੇ ਦੇਣ ਵਾਲੀ ਮਾਨ ਸਰਕਾਰ ਦੇ ਇਸਾਰੇ ਤੇ ਜਲ ਸਪਲਾਈ ਵਿਭਾਗ ਦੇ ਨਵੇਂ ਆਏ ਮੁੱਖੀ hod ਮੋਹਾਲੀ ਨੇ ਪੰਜਾਬ ਦੇ ਨਿਗਰਾਨ ਇੰਜੀਨੀਅਰ ਤੇ ਕਾਰਜਕਾਰੀ ਇੰਜੀਨੀਅਰ ਨੂੰ ਇੱਕ ਵਟਸਐਪ ਮੈਸਿਜ ਕਰਕੇ
ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਕਾਮਿਆਂ ਨੂੰ ihrms ਤੋਂ ਹਟਾਕੇ ਡਾਟਾ ਖਤਮ ਕਰਨ ਨੂੰ ਕਿਹਾ ਗਿਆ ਹੈ।ਜਿਸ ਨਾਲ ਸਮੂਹ ਪੰਜਾਬ ਦੇ ਇਨਲਿਸਟਮੈਂਟ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਉਨ੍ਹਾਂ ਜਲ ਸਪਲਾਈ ਵਿਭਾਗ ਦੇ ਮੰਤਰੀ ਬ੍ਰਹਮ ਸੰਕਰ ਜਿੰਪਾ ਦੇ ਨੋਟਿਸ ਵਿੱਚ ਲਿਆਂਦਾ ਗਿਆ ਹੈ ਕਿ ਸਮੂਹ ਪੰਜਾਬ ਦੇ ਇਨਲਿਸਟਮੈਂਟ ਕਾਮਿਆਂ ਦੀ ਐਟਰੀ ਦਰੁਸਤ ihrms ਤੇ ਦੁਵਾਰਾ ਕਰਨ ਦੇ ਆਦੇਸ਼ ਦਿੱਤੇ ਜਾਣ ਤੇ ਸਮੂਹ ਇਨਲਿਸਟਮੈਂਟ ਕਾਮਿਆਂ ਨੂੰ ਦਾ ਸਿੱਧਾ ਵਿਭਾਗੀ ਕੰਟਰੈਕਟ ਜਾਰੀ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾਵੇ,15 ਵੇਂ ਲੇਵਰ ਕਮਿਸ਼ਨ ਦੇ ਹੁਕਮਾਂ ਅਨੁਸਾਰ ਕਾਮਿਆਂ ਦੀ ਘੱਟੋ ਘੱਟ 26,100 ਰੁਪਏ ਤਨਖਾਹ ਫਿਕਸ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦਾ ਹੱਲ ਨਾ ਹੋਇਆ ਤਾਂ 01 ਮਈ ਮਜਦੂਰ ਦਿਵਸ ਵਾਲੇ ਦਿਨ ਜਲ ਸਪਲਾਈ ਵਿਭਾਗ ਦੇ ਮੰਤਰੀ ਬ੍ਰਹਮ ਸੰਕਰ ਜਿੰਪਾ ਦੀ ਰਿਹਾਇਸ਼ ਮੁਹਰੇ ਰੋਸ ਵਜੋਂ ਧਰਨਾ ਦਿੱਤਾ ਜਾਵੇ।ਲੋੜ ਪੈਣ ਤੇ ਸੰਘਰਸ਼ ਨੂੰ ਤਿਖਾ ਰੂਪ ਵੀ ਦਿੱਤਾ ਜਾ ਸਕਦਾ ਹੈ।ਜਿਸ ਦੀ ਨਿਰੋਲ ਜੁਮੇਵਾਰੀ ਪੰਜਾਬ ਸਰਕਾਰ ਤੇ ਵਿਭਾਗੀ ਮੁੱਖੀ ਐਚ.ਓ.ਡੀ.ਮੋਹਾਲੀ ਦੀ ਹੋਵੇਗੀ।ਇਸ ਮੌਕੇ ਕਮਲਜੀਤ ਸਿੰਘ, ਬਲਜਿੰਦਰ ਸਿੰਘ, ਮਨਿੰਦਰ ਸਿਘ, ਕੁਲਵਿੰਦਰ ਸਿੰਘ, ਸੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਦਲਜੀਤ ਸਿੰਘ, ਸੁਰਿੰਦਰ ਕੁਮਾਰ, ਜਗਦੀਸ਼ ਸਿੰਘ , ਜਗੀਰ ਸਿੰਘ ਆਦਿ ਸਾਥੀ ਹਾਜ਼ਰ ਸਨ|

error: copy content is like crime its probhihated