” ਕਠੋਰ ਕੁੜੇ ਦੇ ਪ੍ਰਬੰਧਨ ” ਸੰਬੰਧੀ ਬੱਚਿਆਂ ਦੇ ‘ਮਾਤਾ ਪਿਤਾ ਅਤੇ ਅਧਿਆਪਕ ਮਿਲਣੀ’ ਤੇ ਪ੍ਰਦਰਸ਼ਨੀ ਲਗਾਈ
ਗੜ੍ਹਦੀਵਾਲਾ 4 ਦਸੰਬਰ (ਚੌਧਰੀ) : ਅੱਜ ਕਾਰਜਸਾਧਕ ਅਫਸਰ ਗੜ੍ਹਦੀਵਾਲਾ ਕਮਲਜਿੰਦਰ ਸਿੰਘ ਦੀ ਅਗਵਾਈ ਹੇਠ ” ਕਠੋਰ ਕੁੜੇ ਦੇ ਪ੍ਰਬੰਧਨ ” ਸੰਬੰਧੀ ਬੱਚਿਆਂ ਦੇ ‘ਮਾਤਾ ਪਿਤਾ ਅਤੇ ਅਧਿਆਪਕ ਮਿਲਣੀ’ ਤੇ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਲਾਲਾ ਜਗਾਤ ਨਾਰਾਇਣ ਪਬਲਿਕ ਸਕੂਲ ਗੜ੍ਹਦੀਵਾਲਾ ਦੇ ਪ੍ਰਿੰਸੀਪਲ ਅਮਿਤ ਨਾਗਵਾਨ ਵਲੋਂ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਵਲੋਂ ਬਣਾਏ ਗਏ ਮਾਡਲ ,ਚਾਰਟ ਅਤੇ ਪੁਰਾਣੀਆਂ ਵਸਤਾਂ ਤੋਂ ਬਣਾਏ ਗਈ ਵਸਤਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਅਤੇ ਘਰ
ਕੁੜੇ ਲਈ ਅਲੱਗ ਅਲੱਗ ਡਸਟਬਿਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।
ਇਸ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ,ਗੜ੍ਹਦੀਵਾਲਾ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਮਾਡਲ ਸਿਟੀ, ਸਵੱਛ ਅਤੇ ਸੁੰਦਰ ਬਣਾਉਣਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸਹਿਰ ਨੂੰ ਸਾਫ ਸਥੂਰਾ ਰੱਖਣ ਲਈ ਸੁਨੇਹਾ ਦਿੱਤਾ ਗਿਆ ।ਇਸ ਮੌਕੇ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਆਏ ਹੋਏ ਲੋਕਾਂ ਨੂੰ ਸਕੂਲ ਸਟੂਡੈਂਟਸ ਵਲੋਂ ਹੀ ਜਾਣਕਾਰੀ ਦਿਲਵਾਈ ਗਈ।