Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਚੋਰੀ ਕੀਤੇ 8 ਤੋਲੇ ਸੋਨੇ ਅਤੇ 38 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਦੋਸ਼ੀ ਕਾਬੂ

ਚੋਰੀ ਕੀਤੇ 8 ਤੋਲੇ ਸੋਨੇ ਅਤੇ 38 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਦੋਸ਼ੀ ਕਾਬੂ

ਤਲਵਾੜਾ / ਦਸੂਹਾ 6 ਅਪ੍ਰੈਲ (ਚੌਧਰੀ) 

:  ਸੁਰਿੰਦਰ ਲਾਂਬਾ ਆਈ ਪੀ ਐਸ ,ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼, ਸਰਬਜੀਤ ਸਿੰਘ ਪੀ.ਪੀ. ਐਸ  ਪੁਲਿਸ ਕਪਤਾਨ/ਤਫਤੀਸ਼ ਦੀ ਨਿਗਰਾਨੀ ਹੇਠ ਅਤੇ  ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਦਸੂਹਾ ਦੀ ਹਦਾਇਤਾ ਅਨੁਸਾਰ ਸਬ-ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵਾੜਾ ਦੀ ਯੋਗ ਅਗਵਾਈ ਹੇਠ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਚੋਰ ਨੂੰ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ।

ਮਿਤੀ 27-3-2024 ਨੂੰ ਮਲਕੀਤ ਕੌਰ ਪਤਨੀ ਉਂਕਾਰ ਸਿੰਘ ਵਾਸੀ ਨਮੋਲੀ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨੇ ਪੁਲਿਸ ਪਾਸ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਮਿਤੀ 27-3-2024 ਨੂੰ ਦਿੱਲੀ ਵਿਖੇ ਗਏ ਹੋਏ ਸੀ ਤੇ ਜਦੋਂ ਘਰ ਵਾਪਿਸ ਆਏ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ।ਜਿਸ ਤੇ ਮੁਕੱਦਮਾ ਨੰਬਰ 22 ਮਿਤੀ 31.03.2024 ਅ/ਧ 380,457 ਭ:ਦ:ਸ ਥਾਣਾ ਤਲਵਾੜਾ ਦਰਜ ਰਜਿਸਟਰ ਕੀਤਾ ਗਿਆ। ਮਿਤੀ 05.04.2024 ਨੂੰ ਏ ਐਸ ਆਈ ਰਣਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਕੱਦਮਾ ਹਜਾ ਦੇ ਦੋਸ਼ੀ ਵਿਜੇ ਕੁਮਾਰ ਪੁੱਤਰ ਧਰਮ ਸਿੰਘ ਵਾਸੀ ਨਮੋਲੀ ਹਾਰ ਥਾਂਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਨੂੰ ਮੁਕੱਦਮਾ ਵਿਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਪੁੱਛਗਿੱਛ ਮੁਕੱਦਮਾ ਹਜਾ ਦੇ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਦੇ ਘਰੋਂ ਚੋਰੀ ਕੀਤਾ 8 ਤੋਲੇ ਸੋਨੇ ਦੇ ਗਹਿਣੇ ਅਤੇ 38 ਤੋਲੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਬ੍ਰਾਮਦਗੀ:-

1) ਸੋਨੇ ਦਾ ਹਾਰ ਸਮੇਤ ਕਾਟੇ ਅਤੇ ਮੁੰਦਰੀ =01 ਸੈਟ

2) ਸੋਨੇ ਦੀਆ ਮੁੰਦਰੀਆ ਜੈਂਟਸ =02

3) ਸੋਨੇ ਦੀ ਚੈਨ ਸਮੇਤ ਲੋਕਟ=01

4) ਸੋਨੇ ਦੀਆ ਲੇਡੀਜ ਕੰਨਾ ਦੀਆ ਵਾਲੀਆ= 1 ਸੈਟ

5) ਸੋਨੇ ਦੇ ਲੇਡੀਜ ਕਾਟੇਂ=1 ਸੈਟ

6) ਚਾਦੀ ਦਾ ਬਰੈਸਲੈਟ =01

7) ਚਾਦੀ ਦੀ ਚੈਨ ਜੈਟਸ =01

8) ਚਾਦੀ ਦੀਆ ਲੇਡੀਜ ਝਾਜਰਾ ਦੀਆ ਜੋੜੀਆ =2 ਸੈਟ

9) ਚਾਦੀ ਦੇ ਲੇਡੀਜ ਕਾਟੇ=01 ਸੈਟ

10) ਚਾਦੀ ਦਾ ਲੇਡੀਜ ਗਲੇ ਦਾ ਹਾਰ ਪੁਰਾਣਾ =1 ਸੈਟ

11) ਚਾਦੀ ਦੀਆ ਮੁੰਦਰੀਆ ਪੈਰਾ ਵਿਚ ਪਾਉਣ ਵਾਲੀਆ ਲੇਡੀਜ =1 ਜੋੜੀ