Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਮੰਤਰੀ ਧਾਲੀਵਾਲ ਨੇ ਪੱਤਰਕਾਰਾ ਨਾਲ ਛੇੜਿਆ ਵਿਵਾਦ ਖਤਮ ਨਾ ਕੀਤਾ ਤਾਂ ਮੁੱਖ ਮੰਤਰੀ ਨੂੰ ਅੰਮ੍ਰਿਤਸਰ ਆਉਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ – ਪੱਟੀ

ਮੰਤਰੀ ਧਾਲੀਵਾਲ ਨੇ ਪੱਤਰਕਾਰਾ ਨਾਲ ਛੇੜਿਆ ਵਿਵਾਦ ਖਤਮ ਨਾ ਕੀਤਾ ਤਾਂ ਮੁੱਖ ਮੰਤਰੀ ਨੂੰ ਅੰਮ੍ਰਿਤਸਰ ਆਉਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਾਂਗੇ – ਪੱਟੀ

ਬਟਾਲਾ( ਅਵਿਨਾਸ਼ ਸ਼ਰਮਾ)

ਚੰਡੀਗੜ੍ਹ ਪੰਜਾਬ ਜਰਨਲਿਸਟ ਅਸੋਸ਼ੇਸ਼ੀਅਨ ਦੀ ਤਹਿਸੀਲ ਕਮੇਟੀ ਗਠਤ ਵਰਿੰਦਰ ਸ਼ਰਮਾ ਪ੍ਰਧਾਨ ਤੇ ਗੁਰਜੰਟ ਸਿੰਘ ਗਿੱਲ ਜਰਨਲ ਸਕੱਤਰ ਨਿਯੁਕਤ

: ਚੰਡੀਗੜ੍ਹ ਪੰਜਾਬ ਜਰਨਲਿਸਟ ਅਸੋਸ਼ੇਸ਼ੀਅਨ ਦੀ ਇਕ ਭਰਵੀਂ ਮੀਟਿੰਗ ਸਰਹੱਦੀ ਪ੍ਰੈਸ ਕਲੱਬ ਅਜਨਾਲਾ ਦੀ ਅਗਵਾਈ ਹੇਠ ਸ਼ਿਵ ਮੰਦਿਰ ਅਜਨਾਲਾ ਵਿਖੇ ਹੋਈ, ਜਿਸ ਵਿਚ ਪੱਤਰਕਾਰੀ ਦੇ ਬਾਬਾ ਬੋਹੜ ਵੱਜੋਂ ਜਾਣੇ ਜਾਂਦੇ ਅਸੋਸ਼ੇਸ਼ੀਅਨ ਪ੍ਰਧਾਨ ਜਸਬੀਰ ਸਿੰਘ ਪੱਟੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪਿਛਲੇ ਦਿਨੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਦੇ ਪੱਤਰਕਾਰ ਗੁਰਜੰਟ ਸਿੰਘ ਗਿੱਲ ਤੇ ਉਸਦੇ ਕੁਝ ਸਾਥੀਆਂ ਨੂੰ ਵਿਰੋਧੀ ਧਿਰਾਂ ਦੀਆਂ ਖਬਰਾਂ ਪ੍ਰਕਾਸ਼ਿਤ ਕਰਨ ਤੇ ਫੋਨ ਕਰਕੇ ਧਮਕੀਆਂ ਦੇਣ ਅਤੇ ਸਿਆਸੀ ਸ਼ਹਿ ਤੇ ਖਬਰਾਂ ਬੰਦ ਕਰਵਾਉਣ ਦੀ ਕੀਤੀ ਘਿਨੌਣੀ ਹਰਕਤ ਦੀ ਕਰੜੇ ਸ਼ਬਦਾਂ ਚ ਨਿਖੇਧੀ ਕਰਦਿਆਂ ਕਿਹਾ ਕਿ ਮੰਤਰੀ ਧਾਲੀਵਾਲ ਵੱਲੋ ਸੱਚ ਲਿਖਣ ਵਾਲੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਬਰਦਾਸ਼ਤ ਨਹੀਂ ਜਾਵੇਗੀ! ਉਨ੍ਹਾਂ ਕਿਹਾ ਕਿ ਅਗਰ ਮੰਤਰੀ ਧਾਲੀਵਾਲ ਨੇ ਪੱਤਰਕਾਰਾਂ ਨਾਲ ਛੇੜੇ ਇਸ ਵਿਵਾਦ ਨੂੰ ਜਲਦ ਖਤਮ ਨਾ ਕੀਤਾ ਤਾ ਆਉਣ ਵਾਲੇ ਦਿਨਾਂ ਚ ਜਿੱਥੇ ਅੰਮ੍ਰਿਤਸਰ ਦੇ ਹਰ ਹਲਕੇ ਚ ਮੰਤਰੀ ਧਾਲੀਵਾਲ ਦਾ ਪੁਤਲਾ ਫੂਕ ਕੇ ਵਿਰੋਧ ਕੀਤਾ ਜਾਵੇਗਾ, ਓਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੰਮ੍ਰਿਤਸਰ ਫੇਰੀ ਤੇ ਕਾਲੀਆਂ ਝੰਡੀਆਂ ਦੇਖਾ ਕੇ ਰੋਸ ਮੁਜਾਹਰਾ ਕੀਤਾ ਜਾਵੇਗਾ! ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਪੱਟੀ ਵਲੋਂ ਚੰਡੀਗੜ੍ਹ ਪੰਜਾਬ ਜਰਨਲਿਸਟ ਅਸੋਸ਼ੇਸ਼ੀਅਨ ਦੀ ਤਹਿਸੀਲ ਅਜਨਾਲਾ ਦੀ ਕਮੇਟੀ ਗਠਤ ਕਰਦਿਆਂ ਵਰਿੰਦਰ ਸ਼ਰਮਾ ਨੂੰ ਤਹਿਸੀਲ ਪ੍ਰਧਾਨ, ਗੁਰਜੰਟ ਸਿੰਘ ਗਿੱਲ ਨੂੰ ਜਰਨਲ ਸਕੱਤਰ ਅਤੇ ਕੁਲਬੀਰ ਸਿੰਘ ਢਿੱਲੋਂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ! ਰਜੀਵ ਸ਼ਰਮਾ, ਮੈਡਮ ਮਮਤਾ ਦੇਵਗਨ ,ਰਜੇਸ਼ ਕੁਮਾਰ ,ਹਰੀਸ਼ ਕੁਮਾਰ ਪ੍ਰਿਥੀਪਾਲ ਸਿੰਘ, ਬਟਾਲਾ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਸੋਢੀ , ਸਰਪ੍ਰਸਤ ਸੁਭਾਸ਼ ਸਹਿਗਲ, ਸਲਾਹਕਾਰ ਅਵਿਨਾਸ਼ ਸ਼ਰਮਾ,ਮੈਡਮ ਅਨੀਤਾ ਬੇਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਹੋਰ ਵੀ ਵੱਡੀ ਗਿਣਤੀ ਪੱਤਰਕਾਰ ਸਾਥੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਤਨ ਦੀ ਮਿੱਟੀ ਦੇ ਐਮਡੀ ਜਸਵਿੰਦਰ ਸਿੰਘ ਸੰਧੂ ਜਗਬੀਰ ਸਿੰਘ ਚੁਗਾਵਾਂ ਮਨੀਸ਼ ਉੱਪਲ ਸੁਖਚੈਨ ਸਿੰਘ ਗਿੱਲ ਦਵਿੰਦਰ ਕੁਮਾਰ ਸੁਖਜਿੰਦਰ ਸਿੰਘ ਰਾਜੂ ਗੁਰਪ੍ਰੀਤ ਸਿੰਘ ਹਰਦੇਵ ਪ੍ਰਿੰਸ ,ਮੈਡਮ ਸਿਮਰਨ ਰਾਜਪੂਤ, ਮੈਡਮ ਖੁਸ਼ਬੂ, ਗੁਰਪ੍ਰੀਤ ਛੀਨਾ ਆਦਿ ਹਾਜ਼ਰ ਸਨ ।