Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਰਕਾਰਾਂ ਕਾਰਪੋਰੇਟ ਦਾ ਪੱਖ ਪੂਰ ਰਹੀਆਂ ਹਨ- ਇੱਕਬਾਲ ਸਿੰਘ

ਸਰਕਾਰਾਂ ਕਾਰਪੋਰੇਟ ਦਾ ਪੱਖ ਪੂਰ ਰਹੀਆਂ ਹਨ- ਇੱਕਬਾਲ ਸਿੰਘ

ਪਠਾਨਕੋਟ (ਅਵਿਨਾਸ਼, ਤਰੁਣ )

ਸਰਕਾਰਾਂ ਕਾਰਪੋਰੇਟ ਦਾ ਪੱਖ ਪੂਰ ਰਹੀਆਂ ਹਨ- ਇੱਕਬਾਲ ਸਿੰਘ

ਪ੍ਰੇਮ ਨਾਥ ਜਿਲ੍ਹਾ ਪ੍ਧਾਨ ਤੇ ਬਿਕਰਮ ਸਿੰਘ ਜਨਰਲ ਸਕੱਤਰ ਚੁਣੇ ਗਏ

30 ਸਤੰਬਰ : ਪੰਜਾਬ ਸੁਬਾਰਡੀਨੇਟ ਸਰਵਸਿਜ ਫੈਡਰੇਸ਼ਨ -1680-22 ਬੀ ਦਾ ਜਿਲ੍ਹਾ ਇਜਲਾਸ ਸਥਾਨਕ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਦਫਤਰ ਚ ਇੱਕਬਾਲ ਸਿੰਘ, ਪਰੇਮ ਕੁਮਾਰ,ਤਿਲਕ ਰਾਜ,ਰੰਜਨਾ ਸ਼ਰਮਾਂ ਦੀ ਪ੍ਰਧਾਨਗੀ ਹੇਠ ਹੋਇਆ। ਸੂਬਾ ਇਕਾਈ ਵਲੋਂ ਬਲਕਾਰ ਸਿੰਘ ਵਲਟੋਹਾ ਤੇ ਪ੍ਰਭਜੀਤ ਸਿੰਘ ਉੱਪਲ, ਗੁਰਜੀਤ ਸਿੰਘ ਘੋੜੇਵਾਹ ਸ਼ਾਮਲ ਹੋਏ। ਇਸ ਮੌਕੇ ਜਿਲ੍ਹਾ ਇਕਾਈ ਦਾ ਗਠਨ ਕਰਦਿਆਂ ਚੇਅਰਮੈਨ ਇਕਬਾਲ ਸਿੰਘ, ਸਰਪ੍ਰਸਤ ਕੇਦਾਰ ਨਾਥ, ਮੁੱਖ ਸਲਾਹਕਾਰ,ਤਿਲਕਰਾਜ, ਪਰੇਮ ਨਾਥ, ਜਨਰਲ ਸਕੱਤਰ ਬਿਕਰਮ ਸਿੰਘ,ਸੀਨੀਅਰ ਮੀਤ ਪ੍ਧਾਨ ਸੁਖਵਿੰਦਰ ਸਿੰਘ ਬਿੱਲਾ ਤੇ ਸ੍ਰੀ ਮਤੀ ਸਰਿਸ਼ਟਾ,ਮੀਤ ਸਕੱਤਰ ਕੂੜਾ ਰਾਮ ਤੇ ਦੇਵੀ ਸਿੰਘ,ਵਿੱਤ ਸਕੱਤਰ ਸੁਰੇਸ਼ ਕੁਮਾਰ ਤੇ ਪਰੈਸ ਸਕੱਤਰ ਧਿਆਨ ਸਿੰਘ ਬਣਾਏ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਵੱਡੀ ਗਿਣਤੀ ਵਿੱਚ ਠੇਕਾ ਅਧਾਰਿਤ-ਆਊਟਸੋਰਸਿੰਗ, ਸਕੀਮ ਵਰਕਰਜ਼ ਰਾਹੀਂ ਭਰਤੀ ਕਰਕੇ ਜਵਾਨੀ ਦੀ ਆਰਥਿਕ ਲੁੱਟ ਕਰ ਰਹੀਆਂ ਹਨ। ਲੱਖਾਂ ਦੀ ਗਿਣਤੀ ਮੁਲਾਜਮਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਲੁੱਟਿਆ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ। ਬਾਰਡਰ ਭੱਤਾ, ਪੇਂਡੂ ਭੱਤਾ ਸਮੇਤ ਪੈਂਤੀ ਭੱਤੇ ਬੰਦ ਕੀਤੇ ਜਾ ਰਹੇ ਹਨ। ਡੀ ਏ ਨਹੀਂ ਦਿੱਤਾ ਜਾ ਰਿਹਾ। ਇਸ ਤਰ੍ਹਾਂ ਆਸ਼ਾ ਵਰਕਰਜ਼, ਮਿਡ ਡੇ ਮੀਲ ਵਰਕਰਜ਼ ਤੇ ਵੱਡੀ ਗਿਣਤੀ ਚ ਕਲਾਸ ਫੋਰ ਕਾਮੇ ਲੁੱਟ ਦਾ ਸ਼ਿਕਾਰ ਹਨ। ਜੋ ਫੈਡਰੇਸ਼ਨ ਨੂੰ ਮਨਜੂਰ ਨਹੀਂ।ਫੈਡਰੇਸ਼ਨ ਦੀ ਸੂਬਾਈ ਕਾਨਫਰੰਸ ਦੋ ਅਕਤੂਬਰ ਨੂੰ ਮੋਗਾ ਵਿਖੇ ਕਾਮਰੇਡ ਨਛੱਤਰ ਭਵਨ ਚ ਹੋ ਰਹੀ ਹੈ।ਉਸ ਵਿੱਚ ਵੱਡੇ ਸੰਘਰਸ਼ੀ ਫੈਸਲੇ ਹੋਣਗੇ। ਸੋ ਮੁਲਾਜ਼ਮ ਆਉਣ ਵਾਲੇ ਸਮੇਂ ਚ ਜੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਖਾਲਸਾ,ਰਜਿੰਦਰ ਸਿੰਘ ਵਰਿਆਮ ਨੰਗਲ, ਸਰਵਨ ਸਿੰਘ ਗੁਰਦਾਸ ਪੁਰ ਨੇ ਵੀ ਵਿਚਾਰ ਰੱਖੇ।