Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬਟਾਲਾ ਵਿਚ ਦਿਨਦਿਹਾੜੇ ਗੋਲੀਬਾਰੀ,ਜਸਜੀਤ ਚੀਮਾ ਦੀ ਹੱਤਿਆ ਨਾਲ ਸ਼ਹਿਰ ‘ਚ ਮਚੀ ਦਹਿਸ਼ਤ, ਪੁਲਿਸ ਜਾਂਚ ਚ ਜੁਟੀ 

ਬਟਾਲਾ ਵਿਚ ਦਿਨਦਿਹਾੜੇ ਗੋਲੀਬਾਰੀ,ਜਸਜੀਤ ਚੀਮਾ ਦੀ ਹੱਤਿਆ ਨਾਲ ਸ਼ਹਿਰ ‘ਚ ਮਚੀ ਦਹਿਸ਼ਤ, ਪੁਲਿਸ ਜਾਂਚ ਚ ਜੁਟੀ 

ਬਟਾਲਾ, 2 ਨਵੰਬਰ (ਅਵਿਨਾਸ਼ ਸ਼ਰਮਾ)

: ਬਟਾਲਾ ਸ਼ਹਿਰ ਵਿੱਚ ਅਪਰਾਧੀ ਤੱਤਾਂ ਨੇ ਅੱਜ ਦਿਨਦਿਹਾੜੇ ਇੱਕ ਹੋਰ ਖੂਨੀ ਖੇਡ ਖੇਡੀ। ਸ਼ਾਮ ਲਗਭਗ 6 ਵਜੇ ਡੀ.ਬੀ.ਐਨ. ਰੋਡ ’ਤੇ ਅਗਿਆਤ ਮੋਟਰਸਾਈਕਲ ਸਵਾਰਾਂ ਵੱਲੋਂ ਬੇਧੜਕ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਦੀ ਚਪੇਟ ’ਚ ਆ ਕੇ ਮਾਨ ਨਗਰ ਨਿਵਾਸੀ ਜਸਜੀਤ ਚੀਮਾ (ਪੁੱਤਰ ਸੁਰਜੀਤ ਸਿੰਘ, ਉਮਰ 30 ਸਾਲ) ਦੀ ਮੌਤ ਹੋ ਗਈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਹਮਲਾਵਰ ਤੇਜ਼ ਰਫ਼ਤਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਜਸਜੀਤ ’ਤੇ ਨਿਸ਼ਾਨਾ ਸਾਧ ਕੇ ਕਈ ਗੋਲੀਆਂ ਚਲਾਈਆਂ। ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਹੀ ਜਸਜੀਤ ਦੀ ਮੌਤ ਹੋ ਗਈ

ਘਟਨਾ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਅਤੇ ਭੈ ਦਾ ਮਾਹੌਲ ਬਣ ਗਿਆ। ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਈਤੇ ਅਤੇ ਸੜਕਾਂ ’ਤੇ ਸੁਨਾਟਾ ਛਾ ਗਿਆ। ਡੀ.ਐਸ.ਪੀ. ਸਿਟੀ ਅਤੇ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਡੀ.ਐਸ.ਪੀ. ਸਿਟੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ, ਮੋਬਾਈਲ ਕਾਲ ਰਿਕਾਰਡ ਅਤੇ ਸਥਾਨਕ ਇੰਪੁੱਟਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਤੇ ਜਲਦੀ ਹੀ ਗਿਰਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰ ਮੌਕੇ ’ਤੇ ਪਹੁੰਚ ਗਏ ਤੇ ਮ੍ਰਿਤਕ ਦੀ ਡੈੱਡ ਬਾਡੀ ਕੋਲ ਬੈਠ ਕੇ ਰੋਣ ਬਿਲਖਣ ਲੱਗ ਪਏ। ਮੌਕੇ ’ਤੇ ਰੁਲਸਾ ਦ੍ਰਿਸ਼ ਪੈਦਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ ਕੀਤੀ।

ਸ਼ਹਿਰ ਦੇ ਵਪਾਰਕ ਹਿੱਸੇ ਵਿੱਚ ਹੋਈ ਇਸ ਗੋਲੀਬਾਰੀ ਕਾਰਨ ਬਟਾਲਾ ਵਾਸੀਆਂ ਵਿੱਚ ਚਿੰਤਾ ਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਲੋਕਾਂ ਨੇ ਕਿਹਾ ਕਿ ਬਟਾਲਾ ਵਿੱਚ ਪਿਛਲੇ ਕੁਝ ਸਮੇਂ ਤੋਂ ਗੋਲੀਬਾਰੀ ਤੇ ਹੱਤਿਆਵਾਂ ਦੀਆਂ ਘਟਨਾਵਾਂ ਵੱਧ ਰਹੀ