ਵੱਡੀ ਖਬਰ.. ਟਾਂਡਾ : ਦਿਨ ਦਿਹਾੜੇ ਲੁਟੇਰਿਆਂ ਨੇ ਹਵਾਈ ਫਾਇਰ ਕਰਕੇ ਟੈੰਪੁ ਚਾਲਕ ਤੋਂ ਲੁੱਟੀ ਨਗਦੀ ਅਤੇ ਮੋਬਾਇਲ
ਟਾਂਡਾ ਉੜਮੁੜ/ ਦਸੂਹਾ 4 ਦਸੰਬਰ (ਚੌਧਰੀ ) : ਅੱਜ ਦੁਪਹਿਰ ਜਲੰਧਰ-ਪਠਾਨਕੋਟ ਨੇਸ਼ਨਲ ਹਾਈਵੇ ਤੇ ਪੈਂਦੇ ਪਿੰਡ ਮੂਨਕ ਨਜ਼ਦੀਕ ਮੋਟਰਸਾਇਕਲ ਸਵਾਰ ਤਿੰਨ ਲੁਟੇਰਿਆਂ ਨੇ ਹਵਾਈ ਫਾਇਰ ਕਰ ਛੋਟੇ ਹਾਥੀ ਨੂੰ ਰੋਕ ਕੇ ਚਾਲਕ ਨਾਲ ਕੁੱਟਮਾਰ ਕਰ ਉਸਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦਾ ਸ਼ਿਕਾਰ ਹੋਏ ਪਵਨਦੀਪ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਗੰਭੋਵਾਲ ਨੇ ਦੱਸਿਆ ਕਿ ਉਹ ਅੱਜ ਖੁੱਡਾ ਤੋਂ ਆਪਣੇ ਛੋਟੇ ਹਾਥੀ ਨਂ. ਪੀਬੀ-07-ਏਐਫ-2611 ਤੇ ਟਾਂਡਾ ਵੱਲ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਮੂਨਕਾ ਨਜ਼ਦੀਕ ਪੁੱਜਾ ਤਾਂ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਉਸਦੇ ਕੋਲ ਆ ਕੇ ਹਵਾਈ ਫਾਇਰ ਕਰਕੇ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਮੈਂ ਡਰਦੇ ਹੋਏ ਛੋਟਾ ਹਾਥੀ ਰੋਕਿਆ ਤਾਂ ਲੁਟੇਰਿਆਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਕੋਲੋਂ 5 ਹਜ਼ਾਰ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਮੋਟਰਸਾਇਕਲ ਨੰ. ਪੀਬੀ-21-ਐਫ-7033 ਤੇ ਫਰਾਰ ਹੋ ਗਏ ਅਤੇ ਫਰਾਰ ਹੁੰਦੇ ਸਮੇਂ ਵੀ ਹਵਾਈ ਫਾਇਰ ਕੀਤਾ। ਇਸ ਸਬੰਧੀ ਟਾਂਡਾ ਪੁਲਿਸ ਨੂੰ ਸੂਚਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ|