ਹਲਕਾ ਟਾਂਡਾ ਉਮੀਦਵਾਰ ਸਰਦਾਰ ਲਖਵਿੰਦਰ ਲੱਖੀ ਦੀ ਅਗਵਾਹੀ ਚ ਗੜ੍ਹਦੀਵਾਲਾ ਦੇ ਪਿੰਡ ਮਾਸਤੀਵਾਲ ਵਿਖੇ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਕਰਨਗੇ ਸੰਬੋਦਨ
ਗੜ੍ਹਦੀਵਾਲਾ, 16 ਦਸੰਬਰ (ਯੋਗੇਸ਼ ਗੁਪਤਾ) ਅਕਾਲੀ ਦਲ ਅਤੇ ਬਸਪਾ ਗਠਬੰਧਨ ਵੱਲੋਂ ਪਿੰਡ ਮਸਤੀਵਾਲ ਵਿਖੇ 17 ਦਸੰਬਰ ਨੂੰ ਰੈਲੀ ਕੀਤੀ ਜਾ ਰਹੀ ਹੈ । ਇਸ ਰੈਲੀ ਵਿੱਚ ਸਾਬਕਾ ਉਪ ਮੁਖਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ । ਇਸ ਰੈਲੀ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਗੱਲ ਬਹੁਜਨ ਸਮਾਜ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਬਬਲੂ ਗੜ੍ਹਦੀਵਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੀ । ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਨਾਲ ਅਜਿਹਾ ਮਾਹੌਲ ਸਿਰਜਿਆ ਗਿਆ ਹੈ ਕਿ ਅਕਾਲੀ ਦਲ ਅਤੇ ਬਸਪਾ ਨੂੰ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਣਾ ਕਿਹਾ ਕੇ ਪਿੰਡ ਮਸਤੀਵਾਲ ਵਿੱਚ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ । ਇਸ ਮੌਕੇ ਉਨ੍ਹਾਂ ਨਾਲ ਪਟੇਲ ਧੁੱਗਾ, ਨਗਿੰਦਰ ਮੰਗਾ, ਮਨਦੀਪਕ ਸਿੰਘ, ਟੋਨੀ ਲਿੱਟਾ ਆਦਿ ਹਾਜ਼ਰ ਸਨ ।