Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਿਸਾਨਾਂ ਮਜ਼ਦੂਰਾਂ ਨੇ ਸੰਘਰਸ਼ ਦੇ 10 ਵੇਂ ਦਿਨ ਭਾਜਪਾ ਆਗੂ ਤੀਕਸ਼ਨ ਸੂਦ ਨੂੰ ਦਿੱਤਾ ਮੰਗ ਪੱਤਰ

ਕਿਸਾਨਾਂ ਮਜ਼ਦੂਰਾਂ ਨੇ ਸੰਘਰਸ਼ ਦੇ 10 ਵੇਂ ਦਿਨ ਭਾਜਪਾ ਆਗੂ ਤੀਕਸ਼ਨ ਸੂਦ ਨੂੰ ਦਿੱਤਾ ਮੰਗ ਪੱਤਰ

ਹੁਸ਼ਿਆਰਪੁਰ( ਤਰਸੇਮ ਦੀਵਾਨਾ )

5 ਦਸੰਬਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੀ.ਸੀ. ਦਫਤਰ ਹੁਸ਼ਿਆਰਪੁਰ ਅੱਗੇ ਲੱਗੇ ਧਰਨੇ ਨੂੰ ਪੂਰੇ 10 ਦਿਨ ਹੋ ਚੁੱਕੇ ਹਨ। ਕਿਸਾਨਾਂ ਮਜਦੂਰਾਂ ਵਲੋਂ ਆਪਣੇ ਅੰਦੋਲਨ ਨੂੰ ਤੇਜ ਕਰਨ ਲਈ ਵੱਖ ਵੱਖ ਸੰਘਰਸ਼ ਦੇ ਪੜਾਅ ਉਲੀਕੇ ਹਨ। ਇਸ ਤੇ ਚੱਲਦਿਆਂ ਅੱਜ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਕਸ਼ਮੀਰ ਸਿੰਘ ਫੱਤਾ ਭੁੱਲਾ ਨੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਪਿਆ।ਸੰਸਦ ਮੈਂਬਰ ਸੋਮ ਪ੍ਰਕਾਸ਼ ਸਰਦ ਰੁੱਤ ਇਜਲਾਸ ਕਾਰਨ ਦਿੱਲੀ ਗਏ ਹੋਏ ਹਨ। ਇਸ ਲਈ ਉਨ੍ਹਾਂ ਦੀ ਗੈਰ-ਹਾਜਰੀ ਵਿੱਚ ਧਰਨੇ ਵਿੱਚ ਆ ਕੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਮੰਗ ਪੱਤਰ ਲਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਅਤੇ ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਕਿਉਕਿ ਦਿੱਲੀ ਅੰਦੋਲਨ ਨੂੰ ਖਤਮ ਹੋਏ ਨੂੰ ਪੂਰਾ ਇੱਕ ਸਾਲ ਹੋ ਚੁੱਕਾ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, ਪੰਜ ਪੰਜ ਲੱਖ ਰੁਪਏ ਦਾ ਮੰਨਿਆ ਮੁਆਵਜਾ ਸ਼ਹੀਦ ਪਰਿਵਾਰਾਂ ਨੂੰ ਦੇ ਕੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਸਰਕਾਰ 23 ਫਸਲਾਂ ਦੀ ਐਮ.ਐਸ.ਪੀ. ਜਾਰੀ ਕਰਕੇ ਫਸਲਾਂ ਚੁੱਕਣ ਦੀ ਗਰੰਟੀ ਲਵੇ, ਬਿਜਲੀ ਸੋਧ ਬਿੱਲ 2022 ਮੁੱਢੋਂ ਰੱਦ ਕੀਤਾ ਜਾਵੇ, ਮਾਈਕੋ ਫਾਇਨਾਂਸ ਕੰਪਨੀਆਂ ਤੋਂ ਜੋ ਕਰਜਾ ਗਰੀਬਾਂ ਮਜਦੂਰਾਂ ਨੇ ਲਿਆ ਹੈ ਮੁਆਫ ਕੀਤਾ ਜਾਵੇ। ਪੰਜਾਬ ਵਿੱਚ ਚੱਲ ਰਿਹਾ ਮਾਫੀਆਂ ਰਾਜ ਖਤਮ ਕੀਤਾ ਜਾਵੇ। ਦਫਤਰਾਂ ਵਿੱਚ ਚੱਲ ਰਿਹਾ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ। ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾਜੋਨ ਪ੍ਰਧਾਨ ਜਗਦੀਪ ਸਿੰਘ ਜੱਗੀ, ਗੁਰਵਿੰਦਰ ਸਿੰਘ ਜੀਵੀ, ਕਾਲੂ ਮਾਝਾ, ਗੁਰਬਖਸ਼ਸਿੰਘ, ਲ਼ਖਵਿੰਦਰ ਕੌਰ, ਅਮਨਦੀਪ ਕੌਰ, ਦੀਪਕ, ਮਨਿੰਦਰ ਕੌਰ, ਕਰਮਜੀਤ ਕੌਰ, ਡਿੰਪਲ, ਮਨਜੀਤ ਕੌਰ, ਆਸ਼ੂ, ਨਵਨੀਤ ਕੌਰ, ਅਤੇ ਜਸਵਿੰਦਰ ਕੌਰ ਆਦਿ ਹਾਜਰ ਸਨ।