Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing LATEST.. ਚੋਰਾਂ ਨੇ ਪੈਟਰੋਲ ਪੰਪ ਤੇ ਖੜਾ ਟਰੱਕ ਕੀਤਾ ਚੋਰੀ, ਮਾਮਲਾ ਦਰਜ 

LATEST.. ਚੋਰਾਂ ਨੇ ਪੈਟਰੋਲ ਪੰਪ ਤੇ ਖੜਾ ਟਰੱਕ ਕੀਤਾ ਚੋਰੀ, ਮਾਮਲਾ ਦਰਜ 

ਚੋਰਾਂ ਨੇ ਪੈਟਰੋਲ ਪੰਪ ਤੇ ਖੜਾ ਟਰੱਕ ਕੀਤਾ ਚੋਰੀ, ਮਾਮਲਾ ਦਰਜ 

ਤਲਵਾੜਾ / ਦਸੂਹਾ (ਚੌਧਰੀ) : ਕੋਂਡਲ ਪੈਟਰੋਲ ਪੰਪ ਤਲਵਾੜਾ ਵਿਖੇ ਖੜਾ ਟਰੱਕ ਚੋਰੀ ਹੋਣ ਤੇ ਤਲਵਾੜਾ ਪੁਲਿਸ ਨੇ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜੋਗਿੰਦਰ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਜਗੀਰ ਥਾਣਾ ਫਤਿਹਪੁਰ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ਼ ( ਉਮਰ ਕਰੀਬ 56 ਸਾਲ) ਨੇ ਕਿਹਾ ਕਿ ਇੱਕ ਟਰੱਕ ਨੰਬਰੀ HP-68 5128 ਜੋ ਵੀਨਾ ਕੁਮਾਰੀ ਪਤਨੀ ਸ਼ਸ਼ੀ ਪਾਲ ਵਾਸੀ ਟਿੱਬੀ ਥਾਣਾ ਅੰਬ ਜਿਲਾ ਉਨਾ ਹਿਮਾਚਲ ਪ੍ਰਦੇਸ਼ ਦੇ ਨਾਮ ਪਰ ਹੈ। ਇਸ ਟਰੱਕ ਪਰ ਕਰੀਬ 2 ਸਾਲ ਤੋਂ ਡਰਾਈਵਰੀ ਕਰ ਰਿਹਾ ਹੈ। ਉਹ ਸੀਮਿੰਟ ਫੈਕਟਰੀ ਬਰਮਾਣਾ ਤੋਂ ਸੀਮਿੰਟ ਲੋਡ ਕਰਕੇ ਵੱਖ ਵੱਖ ਸ਼ਹਿਰਾ ਵਿੱਚ ਸਪਲਾਈ ਕਰਦਾ ਹੈ। ਮਿਤੀ 05.04.2022 ਨੂੰ ਉਹ ਸਮੇਤ ਸਤੀਸ਼ ਕੁਮਾਰ ਪੁੱਤਰ ਪਾਲਾ ਰਾਮ ਵਾਸੀ ਸਥਾਣਾ ਥਾਣਾ ਫਤਿਹਪੁਰ ਜਿਲਾ ਕਾਂਗੜਾ ਉਕਤ ਟਰੱਕ ਨੰਬਰੀ ਪਰ ਸਵਾਰ ਹੋ ਕੇ ਆਪਣੇ ਨਿੱਜੀ ਕੰਮ ਲਈ ਹੁਸ਼ਿਆਰਪੁਰ ਗਏ ਸੀ ਤੇ ਹੁਸ਼ਿਆਰਪੁਰ ਤੋਂ ਵਾਪਸ ਤਲਵਾੜਾ ਆ ਕੇ ਵਕਤ ਕਰੀਬ 5.30 ਵਜੇ ਸ਼ਾਮ ਆਪਣਾ ਉਕਤ ਨੰਬਰੀ ਟਰੱਕ ਕੋਂਡਲ ਪੈਟਰੋਲ ਪੰਪ ਤਲਵਾੜਾ ਵਿਖੇ ਖੜਾ ਕਰਕੇ ਤਾਲਾ ਲਗਾ ਕੇ ਆਪਣੇ ਪਿੰਡ ਜਗੀਰ ਚਲੇ ਗਏ ਸੀ ਜੋ ਅੱਜ ਸੁਭਾ ਵਕਤ ਕਰੀਬ 9:30 ਵਜੇ ਪੈਟਰੋਲ ਪੰਪ ਤੇ ਪੁੱਜਾ ਤਾਂ ਉਕਤ ਨੰਬਰੀ ਟਰੱਕ ਉਥੇ ਮੌਜੂਦ ਨਹੀਂ ਸੀ। ਜੋ ਦਰਿਆਨੀ ਰਾਤ ਨੂੰ ਟਰੱਕ ਨੰਬਰੀ HP-68 5128 ਨੂੰ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।