ਗੜ੍ਹਦੀਵਾਲਾ: (ਚੌਧਰੀ )
: ਗੜ੍ਹਦੀਵਾਲਾ ਇਲਾਕੇ ਦੇ ਪ੍ਰਸਿੱਧ ਡਾਕਟਰ ਹਰੀ ਪਗੜੀ ਵਾਲੇ (ਸ਼੍ਰੀ ਕ੍ਰਿਸ਼ਨ ਮਿੱਤਰ ਜੀ ਕਾਲਰੇ ਵਾਲੇ) ਦੇ ਦੇਹਾਂਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡਾਕਟਰ ਜੀ ਲੰਬੇ ਸਮੇਂ ਤੋਂ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਲਈ ਜਾਣੇ ਜਾਂਦੇ ਸਨ। ਆਪਣੇ ਮਿਲਣਸਾਰ ਸੁਭਾਅ ਅਤੇ ਲੋਕਾਂ ਪ੍ਰਤੀ ਸੇਵਾ-ਮੁਖੀ ਰਵੱਈਏ ਕਾਰਨ, ਉਨ੍ਹਾਂ ਨੇ ਇਲਾਕੇ ਦੇ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਪੁੱਤਰ ਡਾ ਸੁਖਦੇਵ ਸ਼ਰਮਾ ਸ਼ਹਿਰ ਸਮੂਹ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਵਿੱਚ ਡੂੰਘਾ ਦੁੱਖ ਹੈ।
ਪਰਿਵਾਰਿਕ ਜਾਣਕਾਰੀ ਮੁਤਾਬਕ ਅੰਤਿਮ ਸੰਸਕਾਰ ਕੱਲ੍ਹ 3 ਸਤੰਬਰ ਨੂੰ ਦੁਪਹਿਰ 1 ਵਜੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਜੱਦੀ ਪਿੰਡ ਕਾਲੜਾ ਦੇ ਸ਼ਮਸ਼ਾਨਘਾਟ ਵਿੱਚ ਕੀਤੇ ਜਾਣਗੇ।







