Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬੱਸ ਡਰਾਈਵਰ ਵਲੋਂ ਧੱਕਾ ਦੇਣ ਨਾਲ ਪੱਤਰਕਾਰ ਦੀ ਮੌਤ 

ਬੱਸ ਡਰਾਈਵਰ ਵਲੋਂ ਧੱਕਾ ਦੇਣ ਨਾਲ ਪੱਤਰਕਾਰ ਦੀ ਮੌਤ 

ਹਾਜੀਪੁਰ / ਦਸੂਹਾ (PPT NEWS ) 

5 ਦਸੰਬਰ : ਬੱਸ ਚਾਲਕ ਵਲੋਂ ਧੱਕਾ ਦੇਣ ਨਾਲ ਦੈਨਿਕ ਸਵੇਰ ਅਖਬਾਰ ਦੇ ਪੱਤਰਕਾਰ ਤੇ ਵਪਾਰੀ ਦੀ ਥੱਲੇ ਡਿੱਗਣ ਨਾਲ ਮੌਤ ਹੋ ਗਈ। ਇਸ ਸੰਬੰਧ ਵਿੱਚ ਥਾਣਾ ਮੁੱਖੀ ਹਾਜੀਪੁਰ ਨੇ ਦੱਸਿਆ ਕਿ ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ (56) ਦੇ ਵੱਡੇ ਭਰਾ ਵਰਿੰਦਰ ਕੁਮਾਰ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੇ ਭਰਾ ਜਤਿੰਦਰ ਡਾਹਡਾ ਤੇ ਪਰਿਵਾਰ ਨਾਲ ਆਪਣੇ ਪਿੰਡ ਸਰਿਆਣਾ ਤੋਂ ਮੁਕੇਰੀਆਂ ਵੱਲ ਕਿਸੇ ਪ੍ਰੋਗਰਾਮ ਵਿੱਚ ਆਪਣੀਆਂ ਦੋ ਕਾਰਾਂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਅੱਡਾ ਭੱਲੋਵਾਲ ਦੇ ਕੋਲ ਨਹਿਰ ਦੇ ਪੁਲ ਤੋਂ ਮੁਕੇਰੀਆਂ ਵੱਲ ਨੂੰ ਮੁੜਨ ਲੱਗੇ ਤਾਂ ਹਾਜੀਪੁਰ ਵਾਲੇ ਪਾਸੇ ਤੋਂ ਆ ਰਹੀ ਕਰਤਾਰ ਕੰਪਨੀ ਦੀ ਤੇਜ਼ ਰਫ਼ਤਾਰ ਬਸ ਨੰਬਰ ਪੀਬੀ 08 ਬੀਜੀ 8151ਨੇ ਉਨ੍ਹਾਂ ਦੀ ਕਾਰ ਨੂੰ ਅਗਲੇ ਹਿੱਸੇ ਤੋਂ ਓਵਰਟੇਕ ਕਰਦੇ ਸਮੇਂ ਮਮੂਲੀ ਜਿਹੀ ਟੱਕਰ ਮਾਰ ਦਿੱਤੀ।ਅਤੇ ਬਸ ਦਾ ਡਰਾਈਵਰ ਜੋ ਆਪਣਾ ਨਾਮ ਹਰਜਿੰਦਰ ਸਿੰਘ ਉਰਫ਼ ਰਾਜੂ ਦੱਸਦਾ ਸੀ ਨੇ ਬੱਸ ਦੀ ਬਾਰੀ ਖੋਲ੍ਹ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰ ਕਰ ਦਿੱਤੀਆਂ ਅਤੇ ਬਸ ਰੋਕ ਕੇ ਉਤਰ ਆਇਆ। ਜਦੋਂ ਮੇਰੇ ਭਰਾ ਜਤਿੰਦਰ ਡਾਹਡਾ ਨੇ ਕਾਰ ਚੋਂ ਉੱਤਰ ਕੇ ਬਸ ਦੇ ਡਰਾਈਵਰ ਨੂੰ ਗਾਲ੍ਹਾਂ ਕਢਣ ਦਾ ਕਾਰਣ ਪੁਛਿਆ ਤਾਂ ਡਰਾਈਵਰ ਰਾਜੂ ਨੇ ਉਸ ਨੂੰ ਗਾਲ੍ਹਾਂ ਕਢਦੇ ਹੋਏ ਜੋਰਦਾਰ ਧੱਕਾ ਮਾਰ ਦਿੱਤਾ। ਜਿਸ ਕਰਕੇ ਜਤਿੰਦਰ ਡਾਹਡਾ ਸੜਕ ਤੇ ਡਿੱਗ ਪਿਆ ਤੇ ਬੇਸ਼ੁਧ ਹੋ ਗਿਆ। ਅਤੇ ਡਰਾਈਵਰ ਮੋਕੇ ਤੋਂ ਬਸ ਲੈਕੇ ਫਰਾਰ ਹੋ ਗਿਆ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਤੇ ਪਏ ਆਪਣੇ ਬੇਸ਼ੁਧ ਭਰਾ ਨੂੰ ਆਪਣੀ ਗੱਡੀ ਵਿੱਚ ਮੁਕੇਰੀਆਂ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਪੁਜਾਈਆ। ਜਿਥੇ ਇਲਾਜ਼ ਦੋਰਾਨ ਉਸ ਦੀ ਸੋਮਵਾਰ ਨੂੰ ਸਵੇਰੇ ਮੌਤ ਹੋ ਗਈ।

ਹਾਜੀਪੁਰ ਪੁਲਿਸ ਨੇ ਕਰਤਾਰ ਬੱਸ ਦੇ ਡਰਾਈਵਰ ਹਰਜਿੰਦਰ ਸਿੰਘ ਉਰਫ਼ ਰਾਜੂ ਦੇ ਖਿਲਾਫ਼ ਧਾਰਾ 304 ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸਦੀ ਤੇ ਬਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਤੇ ਮ੍ਰਿਤਕ ਦੇਹ ਦਾ ਸਿਵਿਲ ਹਸਪਤਾਲ ਮੁਕੇਰੀਆਂ ਤੋਂ ਪੋਸਟ ਮਾਰਟਮ ਕਰਵਾ ਕੇ ਦੇਹ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।ਇੱਥੇ ਇਹ ਦੱਸਣ ਯੋਗ ਹੈ ਕਿ ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ ਦੇ ਭਰਾ,ਪੱਤਰਕਾਰ ਪਰੀਸ਼ਦ ਮੁਕੇਰੀਆਂ, ਹਾਜੀਪੁਰ ਪ੍ਰੈਸ ਕਲੱਬ ਅਤੇ ਯੁਨਾਈਟਡ ਪ੍ਰੈਸ ਕਲੱਬ ਤਲਵਾੜਾ ਦੇ ਅਹਿਮ ਮੈਂਬਰ ਸਨ। ਅਤੇ ਸਮਾਜਸੇਵਾ ਦੇ ਵਿੱਚ ਵੀ ਉਹ ਸਿਰ ਕੱਢ ਸਨ।

ਫੋਟੋ ਕੈਪਸ਼ਨ- 1- ਮਿ੍ਤਕ ਪੱਤਰਕਾਰ ਜਤਿੰਦਰ ਡਾਹਡਾ ਦੀ ਪੁਰਾਣੀ ਤਸਵੀਰ।