ਦਸੂਹਾ 13 ਨਵੰਬਰ (ਚੌਧਰੀ) : ਦਸੂਹਾ ਵਿਖੇ ਭਾਜਪਾ ਦੇ ਜ਼ਿਲ੍ਹਾ ਦੇਹਾਤੀ ਪ੍ਰਧਾਨ ਸੰਜੀਵ ਮਿਨਹਾਸ ਦੇ ਘਰ ਤੇ ਬੀਤੇ ਦਿਨ ਸ਼ੁੱਕਰਵਾਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਹਮਲੇ ਅਤੇ ਭਾਜਪਾ ਪਾਰਟੀ ਦੇ ਝੰਡੇ ਜੋ ਕਿ ਪਾਰਟੀ ਦੀ ਸ਼ਾਨ ਦਾ ਪ੍ਰਤੀਕ ਹੈ, ਨੂੰ ਪਾੜ ਦਿੱਤਾ ਗਿਆ,ਦੇ ਸਬੰਧ ਵਿਚ ਜ਼ਿਲ੍ਹਾ ਭਾਜਪਾ ਦੇਹਾਤੀ ਪ੍ਰਧਾਨ ਸੰਜੀਵ ਮਿਨਹਾਸ ਦੇ ਘਰ ਅੱਜ ਬਾਅਦ ਦੁਪਹਿਰ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਭਾਜਪਾ ਮੁਕੇਰੀਆਂ ਦੇ ਇੰਚਾਰਜ ਜੰਗੀ ਲਾਲ ਮਹਾਜਨ, ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਉਮੇਸ਼ ਸ਼ਾਕਰ,ਅਜੈ ਕੌਸ਼ਲ ਸੇਠੂ, ਵਿਜੇ ਸ਼ਰਮਾ ਆਦਿ ਸੰਘਰਸ਼ੀ ਯੋਧਿਆਂ ਦੀ ਅਗਵਾਈ ਵਿੱਚ 500 ਤੋਂ ਵੱਧ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਗੁੰਡਾਗਰਦੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਹੱਥਾਂ ਵਿੱਚ ਪਾਰਟੀ ਦੇ ਝੰਡੇ ਫੜੇ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰੀ ਨੂੰ ਰੋਕ ਨਹੀਂ ਸਕੀ,ਹੁਣ ਪੰਜਾਬ ‘ਚ ਗੁੰਡਾ ਰਾਜ ਸਥਾਪਿਤ ਕਰ ਰਹੀ ਹੈ, ਭਾਜਪਾ ਆਗੂਆਂ ਦੇ ਘਰਾਂ ‘ਤੇ ਹਮਲੇ ਕਰਕੇ ਉਨ੍ਹਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿਸਾਨ ਭਾਜਪਾ ਵਿਰੋਧੀ ਨਹੀਂ ਹਾਨ। ਕਿਸਾਨਾਂ ਦੇ ਨਾਂ ‘ਤੇ ਕਾਂਗਰਸੀ ਵਰਕਰ ਹੀ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਦਸੂਹਾ ਵਿੱਚ ਜ਼ਿਲ੍ਹਾ ਭਾਜਪਾ ਦੇ ਘਰ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਨਾ ਕੀਤਾ ਤਾਂ ਭਾਜਪਾ ਪੰਜਾਬ ਸਰਕਾਰ ਅਤੇ ਪੁਲਿਸ ਖ਼ਿਲਾਫ਼ ਸੰਘਰਸ਼ ਵਿੱਢੇਗੀ। ਮੁਕੇਰੀਆਂ ਹਲਕਾ ਇੰਚਾਰਜ ਜੰਗੀ ਲਾਲ ਮਹਾਜਨ ਨੇ ਵੀ ਕਿਹਾ ਕਿ ਇਹ ਕਾਰਵਾਈ ਘਿਨਾਉਣੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਮਿਨਹਾਸ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਹ ਭਾਜਪਾ ਦੇ ਸਿਪਾਹੀ ਹੋਣ ਦੇ ਨਾਤੇ ਭਾਜਪਾ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਰਹਿਣਗੇ ਅਤੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਜਾਰੀ ਰੱਖਣਗੇ।ਇਸ ਮੌਕੇ ਬਲਕੀਸ਼ ਰਾਜ, ਸੰਗਰਾਮ ਸਿੰਘ, ਜਗਪ੍ਰੀਤ ਸਾਹੀ ਪੰਡੋਰੀ, ਪ੍ਰਦੀਪ ਪਾਹਲਾ, ਕਾਮ: ਵਿਜੇ ਸ਼ਰਮਾ,ਸੰਘਾਸ਼ੀ ਯੋਦਵਾ, ਰਜਿੰਦਰ ਮਹਾਜਨ, ਅੰਮ੍ਰਿਤ ਧਨੋਆ, ਅਨਿਲ ਸੀਨੀਅਰ, ਰਾਣਾ ਮੰਗਲ ਸਿੰਘ, ਲਵਕੇਸ਼ ਬੱਤਰਾ, ਬਚਨੋ ਦੇਵੀ, ਡਿੰਪਲ ਸੂਰੀ,ਅੰਜਨਾ ਕਟੋਚ, ਰਜਨੀ. ਮਹਾਜਨ, ਸ਼ੁਕਲਾ ਮਹਾਜਨ, ਰਜਨੀ ਮਹਾਜਨ, ਜੋਤੀ ਸ਼ਰਮਾ, ਜਗਪ੍ਰੀਤ ਸਾਹੀ, ਬਚਨੋ ਦੇਵੀ ਭਗਤ, ਦਲਜੀਤ ਸਿੰਘ ਜੀਤੂ, ਡਾ.ਕੁਲਦੀਪ ਸ਼ਰਮਾ, ਰੁਪਿੰਦਰ ਸਿੰਘ ਮੰਡਲ ਮੁਖੀ, ਵਿਪਨ ਕੁਮਾਰ ਮੰਡਲ ਮੁਖੀ, ਕਮਾਹੀ ਦੇਵੀ, ਰਘੂਨਾਥ ਸਿੰਘ ਕਿਸਾਨ ਮੋਰਚਾ ਮੁਖੀ, ਪ੍ਰਦੀਪ ਕਟੋਚ, ਅਮਰੀਕ. ਸਿੰਘ, ਬੱਤਰਾ, ਕ੍ਰਿਪਾਲ ਸਿੰਘ, ਡਾ: ਸੁਭਾਸ਼, ਵੀ.ਜੇ.ਸੇਠੀ, ਮਾਸਟਰ ਮਹਿੰਦਰ ਸਿੰਘ, ਮਾਸਟਰ ਰਾਧੇਸ਼ਾਮ, ਅਮਿਤ ਤਲਵਾੜ, ਚਰਨਜੀਤ ਸਿੰਘਾਵ ਭਾਰੀ ਗਿਣਤੀ ‘ਚ ਹਾਜ਼ਰ ਸਨ |