ਸ਼ਹਿਰ ਚ ਚੋਰਾਂ ਦਾ ਬੇਖੌਫ ਤਾਂਡਵ,ਪੰਜ ਸਥਾਨਾਂ ਨੂੰ ਬਣਿਆ ਨਿਸ਼ਾਨਾ,ਦੁਕਾਨਾਦਾਰਾਂ ਦਾ ਲੱਖਾਂ ਚ ਹੋਇਆ ਨੁਕਸਾਨ, ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ
ਗੜ੍ਹਦੀਵਾਲਾ 5 ਦਸੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸ਼ੁੱਕਰਵਾਰ ਦੀ ਰਾਤ ਤਿੰਨ ਨਕਾਬਪੋਸ਼ ਚੋਰਾਂ ਵੱਲੋਂ ਬੇਖੌਫ਼ ਹੋ ਕੇ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਤਾਲਾ ਤੋੜ ਕੇ ਅਤੇ 4 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਵਾਂ ਨੂੰ ਅੰਜਾਮ ਦਿੱਤਾ ਗਿਆ। ਜਿਸ ਨਾਲ ਸਥਾਨਕ ਦੁਕਾਨਦਾਰਾਂ ਅਤੇ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।ਚੋਰ ਦੀ ਖਬਰ ਮਿਲਦਿਆਂ ਹੀ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਘਟਨਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੇ ਇੱਕ ਦੁਕਾਨਦਾਰ (ਰਾਣਾ ਟੈਲੀਕਾੱਮ) ਦੇ ਮਾਲਕ ਸੁਰੇਸ਼ ਰਾਣਾ ਪੁੱਤਰ ਪੂਰਨ ਸਿੰਘ (37)ਵਾਸੀ ਜਮਸ਼ੇਰ ਚਠਿਆਲ ਥਾਣਾ ਗੜਦੀਵਾਲਾ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀ ਤੇ ਧਾਰਾ 457,380 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਆਪਣਾ ਕੰਮ ਲਗਭਗ ਨਬੇੜ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਇੱਕ ਪੁਲਿਸ ਚੋਰਾਂ ਤੱਕ ਪਹੁੰਚ ਪਾਉਂਦੀ ਹੈ ਜਾ ਫਿਰ ਕੰਮ ਮਾਮਲਾ ਦਰਜ ਕਰਨ ਤੱਕ ਹੀ ਰਹਿ ਜਾਵੇਗਾ।
ਸ਼ਹਿਰ ਵਾਸੀਆਂ ਦੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਗੜ੍ਹਦੀਵਾਲਾ ਸਥਿਤ ਰਾਣਾ ਟੈਲੀਕਾਮ, ਫੈਸ਼ਨ ਕਲਾਥ ਹਾਊਸ, ਦੇਵੀ ਮੰਦਰ ਬਾਜ਼ਾਰ ਵਿਚ ਸਥਿਤ ਸੁਰਜੀਤ ਜਨਰਲ ਸਟੋਰ ਅਤੇ ਦੁਸਹਿਰਾ ਗਰਾਊਂਡ ਦੇ ਨਜ਼ਦੀਕ ਰਾਜੀਵ ਪਲਾਸਟਿਕ ਦੀ ਦੁਕਾਨ ਦਾ ਸ਼ਟਰ ਤੋੜਨ ਤੋਂ ਇਲਾਵਾ ਸਥਾਨਕ ਸ਼ਹਿਰ ‘ਚ ਪੈਂਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ।ਇਕ ਰਾਤ ‘ਚ ਹੋਇਆ ਇਨ੍ਹਾਂ ਪੰਜ ਘਟਨਾਵਾਂ ਨਾਲ ਇਲਾਕੇ ‘ਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਵਿਚ ਚੋਰਾਂ ਨੇ ਰਾਣਾ ਟੈਲੀਕਾਮ ਦੀ ਦੁਕਾਨ ਤੋਂ ਨਵੇਂ ਤੇ ਰਿਪੇਅਰ ਲਈ ਆਏ ਲਗਪਗ ਡੇਢ ਤੋਂ ਦੋ ਲੱਖ ਰੁਪਏ ਦੇ ਕਰੀਬ ਮੋਬਾਈਲ ਅਤੇ ਗੱਲੇ ਵਿਚ ਰੱਖੇ 5 ਹਜ਼ਾਰ ਦੀ ਨਕਦੀ ਚੋਰੀ ਕਰ ਲਈ ਗਏ।ਇਸ ਤੋਂ ਇਲਾਵਾ ਫੈਸ਼ਨ ਕਲਾਥ ਹਾਊਸ ਦੇ ਮਾਲਕ ਗੌਰਵ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰ ਦੇ ਲੇਡੀ ਸੂਟ ਅਤੇ 2500 ਰੁਪਏਦੀ ਨਕਦੀ ਤੇ ਹੱਥ ਸਾਫ ਕੀਤਾ। ਚੋਰਾਂ ਵੱਲੋਂ ਨਾਲ ਲਗਦੀ ਸੁਰਜੀਤ ਜਨਰਲ ਸਟੋਰ ਦੀ ਦੁਕਾਨ ਦਾ ਇਕ ਤਾਲਾ ਤੋੜਨ ਉਪਰੰਤ ਦੂਜਾ ਤਾਲਾ ਤੋੜਨ ਦਾ ਯਤਨ ਕੀਤਾ ਗਿਆ ਪਰ ਉਹ ਅਸਫਲ ਰਹੇ। ਚੋਰ ਦੁਸਹਿਰਾ ਗਰਾਊਂਡ ‘ਚ ਸਥਿਤ ਰਾਜੀਵ ਪਲਾਸਟਿਕ ਦੀ ਦੁਕਾਨ ਦਾ ਤਾਲਾ ਤੋੜਨ ਵਿਚ ਤਾਂ ਸਫਲ ਰਹੇ ਪਰ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਚੋਰਾਂ ਦੀਆਂ ਤਸਵੀਰਾਂ ਇਕ ਦੁਕਾਨ ਅਤੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ। ਤਸਵੀਰਾਂ ਨੂੰ ਸਕੇ। ਉਕਤ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਨ੍ਹਾਂ ਨੂੰ ਬਣਦੀ ਸਜ਼ਾ ਦਵਾਈ ਜਾਏ ਤੇ ਉਨ੍ਹਾਂ ਦੇ ਨੁਕਸਾਨ ਦੀ ਵੀ ਭਰਪਾਈ ਕਰਵਾਈ ਜਾਵੇ।