ਕੇ.ਐਮ.ਐਸ ਕਾਲਜ ਵਿਖੇ ਵੈਲਕਮ ਫੀਅਸਟਾ 2021 ਵਿੱਚ ਗੁਰਪ੍ਰੀਤ ਸਿੰਘ ਮਿਸਟਰ ਫਰੈਸ਼ਰ ਅਤੇ ਸ਼ਵੇਤਾ ਮਿਸ ਫਰੈਸ਼ਰ ਚੁਣੇ ਗਏ : ਪ੍ਰਿ.ਸ਼ਬਨਮ ਕੌਰ
ਦਸੂਹਾ 5 ਦਸੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਸੈਸ਼ਨ 2021-22 ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਸੀਨੀਅਰ ਵਿਦਿਆਰਥੀਆਂ ਵੱਲੋਂ ਵੈਲਕਮ ਫੀਅਸਟਾ 2021 ਚੇਅਰਮੈਨ ਚੌ.ਕੁਮਾਰ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀ ਸੁਸ਼ੀਲ ਕੁਮਾਰ ਪਿੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਜਵਲਿਤ ਨਾਲ ਹੋਈ ਅਤੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਤੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇ.ਐਮ.ਐਸ ਕਾਲਜ ਆਪਣੇ ਇਲਾਕੇ ਦੇ ਬੱਚਿਆ ਨੂੰ ਉਚੇਰੀ ਅਤੇ ਵਧੀਆ ਸਿੱਖਿਆ ਮੁੱਹਈਆ ਕਰਵਾ ਰਿਹਾ ਹੈ। ਉਹਨਾਂ ਕਾਲਜ ਮੈਨੇਜਮੈਂਟ ਦੁਆਰਾ ਜਰੂਰਤਮੰਦ ਬੱਚਿਆ ਨੂੰ ਸਕਾਲਰਸ਼ਿਪ ਦੇਣ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਕਾਲਜ ਦੀਆਂ ਉਪਲੱਬਧੀਆਂ ਲਈ ਸਮੁੱਚੇ ਕਾਲਜ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸ਼੍ਰੀ ਸੋਹਣ ਲਾਲ ਪ੍ਰਾਸ਼ਰ ਨੇ ਸੰਬੋਧਨ ਕਰਦੇ ਹੋਏ ਕਾਲਜ ਦੀ ਸਿੱਖਿਆ ਪ੍ਰਣਾਲੀ ਅਤੇ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਚੇਅਰਮੈਨ ਚੌ. ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ ਅਤੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਗਿੱਧਾ ਭੰਗੜਾ ਪੇਸ਼ ਕੀਤਾ ਗਿਆ ਅਤੇ ਮਿਸਟਰ ਐਂਡ ਮਿਸ ਫਰੈਸ਼ਰ ਚੁਣਨ ਲਈ ਨਵੇਂ ਵਿਦਿਆਰਥੀਆਂ ਵਿਚਕਾਰ ਪ੍ਰਤਿਯੋਗਿਤਾ ਕਰਵਾਈ ਗਈ, ਜਿਸ ਵਿੱਚ ਗੁਰਪ੍ਰੀਤ ਸਿੰਘ (ਐਮ.ਐਸ.ਸੀ ਆਈ.ਟੀ) ਨੂੰ ਮਿਸਟਰ ਫਰੈਸ਼ਰ ਅਤੇ ਸ਼ਵੇਤਾ (ਬੀ.ਸੀ.ਏ) ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਇਸ ਤੋਂ ਇਲਾਵਾ ਲਖਵਿੰਦਰ ਸਿੰਘ (ਪੀ.ਜੀ.ਡੀ.ਸੀ.ਏ) ਨੂੰ ਮਿਸਟਰ ਫੈਸ਼ਨ ਆਈਕਨ, ਯੁੱਧਵੀਰ ਸਿੰਘ (ਬੀ.ਐਸ.ਸੀ ਐਗਰੀਕਲਚਰ) ਨੂੰ ਮਿਸਟਰ ਹੈਂਡਸਮ ਅਤੇ ਪ੍ਰਭਜੋਤ ਕੌਰ (ਬੀ.ਐਸ.ਸੀ ਆਈ.ਟੀ) ਨੂੰ ਮਿਸ ਗੋਰਜੀਅਸ ਚੁਣਿਆ ਗਿਆ। ਜੇਤੂਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਸੋਹਣ ਲਾਲ ਪ੍ਰਾਸ਼ਰ ਪ੍ਰਧਾਨ ਬ੍ਰਾਹਮਣ ਸਭਾ, ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ, ਰਿਟਾਇਰ ਹੈਡਮਾਸਟਰ ਰਮੇਸ਼ ਸ਼ਰਮਾ, ਐਡਵੋਕੇਟ ਲਖਵੀਰ ਸਿੰਘ, ਪੰਡਿਤ ਦਿਨੇਸ਼, ਭਾਗ ਸਿੰਘ, ਯੋਗੇਸ਼ ਵਰਮਾ, ਸੁਰਿੰਦਰ ਨਾਥ, ਐਚ.ਓ.ਡੀ ਰਾਜੇਸ਼ ਕੁਮਾਰ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।