UPDATED… ਦਸੂਹਾ : ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਰਵਾਇਆ ਆਪਣੇ 9 ਸਾਲਾ ਪੁੱਤਰ ਨੂੰ ਕਿਡਨੈਪ, ਮਾਮਲਾ ਦਰਜ
ਦਸੂਹਾ 11 ਦਸੰਬਰ (ਚੌਧਰੀ) : ਸੁਖਵਿੰਦਰ ਕੌਰ ਪਤਨੀ ਸਤਵਿੰਦਰ ਸਿੰਘ ਪਿੰਡ ਬਹਿਬੇਵਾਲ ਮੰਨੀਆ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 62 ਸਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਅੱਜ ਮਿਤੀ 10-12-2021 ਨੂੰ ਵਕਤ ਕਰੀਬ 12:30 PM ਵਜੇ ਮੈਂ ਅਤੇ ਮੇਰਾ ਪੇਤਰਾ ਬਲਨੂਰ ਸਿੰਘ S/O ਅੰਮ੍ਰਿਤਪਾਲ ਸਿੰਘ ਉਮਰ – ਕਰੀਬ 9 ਸਾਲ ਅਸੀਂ ਦੋਵੇਂ ਜਾਂਦੀ ਪੱਤਰਾਂ ਘਰ ਵਿੱਚ ਇਕੱਲੇ ਸੀ ਅਤੇ ਸਾਡੇ ਘਰ ਦੇ ਗੇਟ ਵਿੱਚ ਦੋ ਵਿਅਕਤੀ ਸਵਿਫਟ ਕਾਰ ਰੰਗ ਚਿੱਟਾ ਗੱਡੀ ਵਿੱਚੋਂ ਉਤਰੇ ਜਿਨ੍ਹਾਂ ਨੇ ਗੇਟ ਦੀ ਘੰਟੀ ਵਜਾਈ ਅਤੇ ਮੈਂ ਗੇਟ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕਰਨ ਲੱਗ ਪਈ ਜਿਨਾਂ ਨੇ ਕਿਹਾ ਕਿ ਤੁਹਾਡੀ ਨੂੰਹ ਦਾ ਕੇਸ ਦਾ ਚਲਦਾ ਹੈ ਉਸ ਸਬੰਧ ਵਿਚ ਅਸੀਂ ਤੁਹਾਡੇ ਲੜਕੇ ਦੇ ਸਾਇਨ ਕਰਵਾਉਣ ਹਨ। ਮੈਂ ਫੋਨ ਕਰਕੇ ਆਪਣੇ ਪਤੀ ਸਤਵਿੰਦਰ ਸਿੰਘ ਨੂੰ ਬੁਲਾਉਣ ਲਈ ਅੰਦਰ ਆ ਗੱਲਬਾਤ ਕਰਨ ਲੱਗ ਪਈ ਤਾਂ ਮੇਰੇ ਪੁੱਤਰ ਬਲਨੂਰ ਸਿੰਘ ਨੂੰ ਗੇਟ ਦੇ ਬਾਹਰ ਦੋ ਵਿਅਕਤੀ ਜਿਨ੍ਹਾਂ ਨੇ ਖਾਕੀ ਪੱਗਾ ਬੰਨੀਆਂ ਹੋਈਆਂ ਸਨ ਅਤੇ ਮੂੰਹ ਤੇ ਮਾਸਕ ਪਹਿਨ ਹੋਏ ਸਨ। ਜਿਨਾ ਨੇ ਮੇਰੇ ਪੁੱਤਰ ਬਲਨੂਰ ਸਿੰਘ ਨੂੰ ਕੁੱਤਾ ਬਨਣ ਲਈ ਕਿਹਾ ਤਾਂ ਮੇਰੇ ਪੁੱਤਰ ਨੇ ਕੁੱਤੇ ਨੂੰ ਪਿੰਜਰੇ ਵਿੱਚ ਵਾੜ ਦਿੱਤਾ ਮੇਰੇ ਪੁੱਤਰ ਨੇ ਗੇਟ ਦਾ ਕੁੰਡਾ ਖੋਲ ਦਿੱਤਾ। ਇੰਨਾਂ ਦੋਵਾਂ ਵਿਅਕਤੀਆਂ ਨੇ ਮੇਰੇ ਪੁੱਤਰ ਨੂੰ ਘਰ ਦੇ ਵਿਹੜੇ ਵਿਚ ਖਿੱਚ ਧੂਹੀ ਕਰਨ ਲੱਗ ਪਏ ਤਾਂ ਇਨ੍ਹਾਂ ਨੇ ਮੇਰੇ ਪੋਤਰੇ ਨੂੰ ਚੁੱਕ ਲਿਆ ਤੇ ਇਨਾ ਦੀ ਸਵਿਫਟ ਕਾਰ ਵਿੱਚ ਦੇ ਹੋਰ ਵਿਅਕਤੀ ਉਤਰੇ ਤੇ ਇਨ੍ਹਾਂ ਚਾਰੇ ਵਿਅਕਤੀਆਂ ਨੇ ਮੇਰੇ ਪੁੱਤਰ ਬਲਨੂਰ ਸਿੰਘ ਗੱਡੀ ਵਿੱਚ ਸੁੱਟ ਕੇ ਲੈ ਗਏ ਜੋ ਇਹ ਗੱਡੀ ਦੀਆਂ ਨੰਬਰ ਪਲੇਟਾਂ ਤੇ ਕਾਲੇ ਰੰਗ ਦਾ ਪੇਟ ਵਿਇਆ ਸੀ ਜੋ ਇਹ ਸਾਰਾ ਵਾਕਿਆ ਮੇਰੇ ਘਰ ਦੇ ਲੱਗੇ CCTV ਕੈਮਰੇ ਵਿੱਚ ਰਿਕਾਰਡ ਹੋਇਆ ਹੈ ਮੇਰੀ ਨੂੰਹ ਹਰਮੀਤ ਕੌਰ ਪਤਨੀ ਅਮ੍ਰਿਤਪਾਲ ਸਿੰਘ ਦੋਵੇਂ ਪਤਨੀ ਪਤੀ ਦਾ ਆਪਸ ਵਿੱਚ ਤਲਾਕ ਦਾ ਕੇਸ ਦਸੂਹਾ ਕੋਰਟ ਵਿੱਚ ਚਲਦਾ ਹੈ ਜੋ ਮੇਰੀ ਨੂੰਹ ਹਰਮੀਤ ਕੌਰ ਨੇ ਸਾਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਦਿੱਤੀਆਂ ਸਨ ਕਿ ਮੈਂ ਆਪਣਾ ਲੜਕਾ ਬਲਨੂਰ ਸਿੰਘ ਤੁਹਾਡੇ ਪਾਸ ਨਹੀਂ ਰਹਿਣ ਦੇਣਾ ਜੋ ਲੜਕੇ ਦੀ ਕਸਟਡੀ ਸੰਬੰਧੀ ਦਸੂਹਾ ਕੋਰਟ ਵਿੱਚ ਕੇਸ ਚਲਦਾ ਹੈ ਜੋ ਮੇਰੀ ਨੂੰਹ ਤਹਿਸੀਲ ਮੁਕੇਰੀਆਂ ਬਤੌਰ ਕਲਰਕ ਦੀ ਪੋਸਟ ਪਰ ਤਾਇਨਾਤ ਹੈ ਅਤੇ ਮੇਰੀ ਨੂੰਹ ਹਰਮੀਤ ਕੌਰ ਦੇ ਨਜਾਇਜ਼ ਸੰਬੰਧ ਸਾਡੇ ਹੀ ਪਿੰਡ ਦਾ ਵਿਅਕਤੀ ਰਣਵੀਰ ਸਿੰਘ S/O ਹਰਚਰਨ ਸਿੰਘ ਪਿੰਡ ਬਹਿਬੋਵਾਲ ਛੱਨੀਆਂ ਨਾਲ ਅਰਸਾ ਕਰੀਬ 4/5 ਸਾਲ ਤੋਂ ਨਜਾਇਜ਼ ਸਬੰਧ ਹਨ ਜੋ ਮੇਰੇ ਲੜਕੇ ਦਾ ਇਸ ਸੰਬੰਧੀ ਹੀ ਦਸੂਹਾ ਕੋਰਟ ਵਿੱਚ ਤਲਾਕ ਕੇਸ ਚਲਦਾ ਹੈ ਜੋ ਇਸ ਸਾਜਿਸ਼ ਵਿੱਚ ਮੇਰੀ ਨੂੰਹ ਹਰਮੀਤ ਕੌਰ ਅਤੇ ਸਾਡੇ ਹੀ ਪਿੰਡ ਦਾ ਵਿਅਕਤੀ ਰਣਵੀਰ ਸਿੰਘ ਦੀ ਮਿਲੀ ਭੁਗਤ ਹੈ ਜੋ ਮੇਰੇ ਪੋਤਰੇ ਬਲਨੂਰ ਸਿੰਘ S/O ਅਮ੍ਰਿਤਪਾਲ ਸਿੰਘ ਨੂੰ ਅਗਵਾ ਇਨਾ ਦੇ ਚਾਰ-ਪੰਜ ਵਿਅਕਤੀਆਂ ਨਾ ਮਲੂਮ ਨਾਲ ਮਿਲ ਕੇ ਅਗਵਾ ਕੀਤਾ ਹੈ ਇਨਾਂ ਦੀ ਮਿਲੀਭੁਗਤ ਹੈ ਜੋ ਸਾਡੇ ਘਰ ਦੇ CCTV ਕੈਮਰੇ ਵਿੱਚ ਇਹ ਵਾਕਿਆ ਪੂਰੀ ਤਰਾਂ ਰਿਕਾਰਡ ਹੈ ਜੋ ਲੋੜ ਪੈਣ ਤੇ ਅਸੀਂ ਆਪ ਜੀ ਦੇ ਪਾਸ ਜਾ ਕੋਰਟ ਵਿੱਚ ਰਿਕਾਡਿੰਗ ਪੇਸ਼ ਕਰ ਦੇਵਾਂਗਾ ਜੋ ਮੇਰੇ ਪੋਤਰੇ ਬਲਨੂਰ ਸਿੰਘ ਦੀ ਜਾਨ ਨੂੰ ਖਤਰਾ ਹੈ ਜੇਕਰ ਮੇਰੇ ਪੋਤਰੇ ਬਲਨੂਰ ਸਿੰਘ ਨੂੰ ਕੋਈ ਗੱਲਬਾਤ ਹੁੰਦੀ ਹੈ ਤਾ ਮੇਰੀ ਹੇ ਹਰਮੀਤ ਕੌਰ ਅਤੇ ਸਾਡੇ ਹੀ ਪਿੰਡ ਦਾ ਵਿਅਕਤੀ ਰਣਵੀਰ ਸਿੰਘ S/O ਹਰਚਰਨ ਸਿੰਘ ਅਤੇ ਇਨਾਂ ਦੇ ਨਾਲ ਚਾਰ ਪੰਜ ਅਣਪਛਾਤੇ ਵਿਅਕਤੀ ਜਿੰਮੇਵਾਰ ਹੋਣਗੇ। ਪੁਲਿਸ ਨੇ ਦੋਸ਼ੀਆਂ ਤੇ ਧਾਰਾ 363,365,120-ਬੀ,454 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।