Prime Punjab Times

Latest news
KMS ਕਾਲਜ ਵਿਖੇ "ਟੈਲੇਂਟ ਹੰਟ ਫਿਏਸਟਾ 2026" ਦੌਰਾਨ ਵਿਦਿਆਰਥੀਆਂ ਨੇ ਵਿਖਾਈ ਸੱਭਿਆਚਾਰ ਦੀ ਝਲਕ  ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ 'ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ  *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋ... ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ DAV ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤਾਈਕਵਾਂਡੋ 'ਚ ਹਾਸਲ ਕੀਤਾ ਪਹਿਲਾ ਸਥਾਨ ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ
ADVERTISEMENT
You are currently viewing ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਰੂਟ ਕੀਤੇ ਡਾਇਵਰਟ

ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਰੂਟ ਕੀਤੇ ਡਾਇਵਰਟ

ਹੁਸ਼ਿਆਰਪੁਰ/ਦਸੂਹਾ/ਮੁਕੇਰੀਆਂ (ਚੌਧਰੀ) 

4 ਮਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਮਿਤੀ 5 ਮਈ  ਨੂੰ ਪਿੰਡ ਸਿੰਘਪੁਰ ਜੱਟਾਂ ਬਲਾਕ ਹਾਜ਼ੀਪੁਰ ਵਿਖੇ ਆਮਦ ਨੂੰ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਰੂਟ ਡਾਇਵਰਟ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਤਲਵਾੜਾ,ਹਾਜ਼ੀਪੁਰ ਤੋਂ ਦਸੂਹਾ ਸਾਈਡ ਜਾਣ ਵਾਲਾ ਕੋਈ ਵੀ ਭਾਰੀ ਵਾਹਨ ਟੀ ਪੁਆਇੰਟ ਹਾਜ਼ੀਪੁਰ ਤੋਂ ਵਾਇਆ ਮੁਕੇਰੀਆਂ ਤੋਂ ਦਸੂਹਾ ਨੂੰ ਜਾਵੇਗਾ। ਦਸੂਹਾ ਸਾਈਡ ਤੋਂ ਹਾਜ਼ੀਪੁਰ, ਤਲਵਾੜਾ ਨੂੰ ਜਾਣ ਵਾਲਾ ਕੋਈ ਵੀ ਭਾਰੀ ਵਾਹਨ ਦਸੂਹਾ ਤੋਂ ਵਾਇਆ ਮੁਕੇਰੀਆਂ ਹਾਜ਼ੀਪੁਰ, ਤਲਵਾੜਾ ਜਾਵੇਗਾ। ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਦਸੂਹਾ ਸਾਈਡ ਤੋਂ ਆਉਣ ਵਾਲੀ ਪਬਲਿਕ ਪਿੰਡ ਕੋਲਪੁਰ ਮੋੜ ਤੋਂ ਹੁੰਦੀ ਹੋਈ ਪਿੰਡ ਸਿੰਘਪੁਰ ਜੱਟਾਂ ਆਵੇਗੀ। ਇਸੇ ਤਰ੍ਹਾ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਮੁਕੇਰੀਆਂ ( ਮਹਿਤਪੁਰ, ਮਨਸੂਰਪੁਰ ਰੋਡ ) ਤੋਂ ਆਉਣ ਵਾਲੀ ਪਬਲਿਕ ਵਾਇਆ ਪਿੰਡ ਸੁੰਦਰਪੁਰ ,ਪਿੰਡ ਭਾਂਗੜਾ, ਪਿੰਡ ਕੋਲਪੁਰ ਰਾਹੀ ਹੁੰਦੀ ਹੋਈ ਪਿੰਡ ਸਿੰਘਪੁਰ ਜੱਟਾਂ ਆਵੇਗੀ। ਇਸੇ ਤਰ੍ਹਾਂ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹਾਜ਼ੀਪੁਰ ਸਾਈਡ ਤੋਂ ਆਉਣ ਵਾਲੀ ਪਬਲਿਕ ਵਾਇਆ ਪਿੰਡ ਕੋਲਪੁਰ ਰਾਹੀ ਹੁੰਦੀ ਹੋਈ ਪਿੰਡ ਸਿੰਘਪੁਰ ਜੱਟਾਂ ਆਵੇਗੀ।