ਦਸੂਹਾ 19 ਦਸੰਬਰ (ਚੌਧਰੀ) : ਬੀਤੇ ਕੱਲ ਦਸੂਹਾ ਵਿਖੇ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਢਾਈ ਮਹੀਨੇ ਦਾ ਬੱਚਾ ਵੀ ਬਰਾਮਦ ਕਰਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਸ਼ੈਲੀ ਸ਼ਰਮਾ ਪਤਨੀ ਉਂਕਾਰ ਸ਼ਰਮਾ ਅਤੇ ਉਂਕਾਰ ਸ਼ਰਮਾ ਪੁੱਤਰ ਹੰਸਰਾਜ ਵਾਸੀ ਗੱਗ ਸੁਲਤਾਨ ਥਾਣਾ ਦਸੂਹਾ ਵਜੋਂ ਹੋਈ ਹੈ।
ਜਿਕਰਯੋਗ ਹੈ ਕਿ ਦਲਜੀਤ ਸਿੰਘ ਨਾਂ ਦਾ ਬੱਚਾ ਜਿਸ ਦੀ ਉਮਰ ਢਾਈ ਮਹੀਨੇ ਦੱਸੀ ਜਾ ਰਹੀ ਹੈ,ਜਿਸ ਦੀ ਮਾਤਾ ਮਨਜੀਤ ਕੌਰ ਪਤਨੀ ਰਮਨ ਕੁਮਾਰ ਪਿੰਡ ਰਾਣਾ (ਗੜ੍ਹਦੀਵਾਲਾ) ਤੋਂ ਦਸੂਹਾ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਬੱਚੇ ਨੂੰ ਡਾਕਟਰ ਕੋਲ ਦਿਖਾਉਣ ਲਈ ਆਈ ਸੀ। ਇਸ ਦੌਰਾਨ ਇਕ ਅਣਪਛਾਤੀ ਔਰਤ ਨੇ ਉਸ ਦੀ ਮਾਤਾ ਨਾਲ ਜਾਣ ਪਛਾਣ ਕਰ ਲਈ ਅਤੇ ਰਸਤੇ ‘ਚ ਉਸ ਦੀ ਮਾਤਾ ਮਨਜੀਤ ਕੌਰ ਨੂੰ ਵਰਗ਼ਲਾ ਫੁਸਲਾ ਕੇ ਬੱਚਾ ਫੜਿਆ ਅਤੇ ਅਚਾਨਕ ਉਹ ਅਣਪਛਾਤੀ ਔਰਤ ਛੋਟਾ ਬੱਚਾ ਲੈ ਕੇ ਗ਼ਾਇਬ ਹੋ ਗਈ। ਇਸ ਖ਼ਬਰ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਸੀ।
ਦਸੂਹਾ ਪੁਲਿਸ ਨੇ ਸੂਚਨਾ ਮਿਲਦੇ ਹੀ ਜਲਦ ਹੀ ਐਕਸ਼ਨ ਵਿਚ ਆ ਗਈ ਸੀ। ਜਿਸਨੇ ਬੱਚੇ ਨੂੰ ਬਰਾਮਦ ਕਰਕੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਪੁਛਗਿੱਛ ਦੌਰਾਨ ਸ਼ੈਲੀ ਸ਼ਰਮਾ ਨੇ ਦੱਸਿਆ ਕਿ ਸ਼ੈਲੀ ਸ਼ਰਮਾ ਪਤਨੀ ਓਂਕਾਰ ਸਿੰਘ ਵਾਸੀ ਗਗ ਸੁਲਤਾਨਪੁਰ ਨੇ ਦੱਸਿਆ ਕਿ ਮੈਂ ਆਪਣੇ ਕੁੜੀ ਜੋਕਿ ਮਨਸੂਰ ਵਿਖੇ ਵਿਆਹੀ ਹੋਈ ਹੈ ਉਸ ਨੂੰ ਇਹ ਬੱਚਾ ਚੁਰਾ ਕੇ ਦੇ ਦਿੱਤਾ ਸੀ। ਜਿਕਰਯੋਗ ਹੈ ਕਿ ਸ਼ੈਲੀ ਸ਼ਰਮਾ ਦੀ ਕੁੜੀ ਦੇ ਘਰ 2 ਕੁੜੀਆਂ ਹੀ ਹਨ ਇਸ ਕਰਕੇ ਉਸਨੇ ਇਹ 2.5 ਮਹੀਨਿਆਂ ਦਾ ਬੱਚਾ ਚੁਰਾ ਕੇ ਆਪਣੀ ਕੁੜੀ ਨੂੰ ਦੇ ਦਿੱਤਾ ਸੀ ।