Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing ਗੰਨ ਪੁਆਇੰਟ ‘ਤੇ ਹੋਈਆਂ 06 ਡਕੈਤੀਆਂ ਲਈ ਜ਼ਿੰਮੇਵਾਰ ਅੰਤਰ-ਜ਼ਿਲ੍ਹਾ ਗਿਰੋਹ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਗੰਨ ਪੁਆਇੰਟ ‘ਤੇ ਹੋਈਆਂ 06 ਡਕੈਤੀਆਂ ਲਈ ਜ਼ਿੰਮੇਵਾਰ ਅੰਤਰ-ਜ਼ਿਲ੍ਹਾ ਗਿਰੋਹ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਬਟਾਲਾ 8 ਅਪ੍ਰੈਲ (ਅਵਿਨਾਸ਼ ਸ਼ਰਮਾ)

: ਐਸਐਸਪੀ ਬਟਾਲਾ ਦੀ ਅਗਵਾਈ ਹੇਠ, ਬਟਾਲਾ ਪੁਲਿਸ ਨੇ ਕਈ ਜਿਲ੍ਹਿਆਂ ਵਿੱਚ ਗੰਨ ਪੁਆਇੰਟ ‘ਤੇ ਵਾਪਰੇ 06 ਡਕੈਤੀ ਦੇ ਮਾਮਲਿਆਂ ਨੂੰ ਫੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸੇ ਲੜੀ ਵਿੱਚ 24 ਮਾਰਚ, 2025 ਨੂੰ ਬਟਾਲਾ ਦੇ ਥਾਣਾ ਸਿਵਲ ਲਾਈਨ ਦੇ ਅਧਿਕਾਰ ਖੇਤਰ ਵਿੱਚ ਸਥਿਤ ਇੱਕ ਫਲਿੱਪਕਾਰਟ/ਐਮਾਜ਼ਾਨ ਡਿਲੀਵਰੀ ਹੱਥ ਵਿੱਚ ਹੋਈ ਡਕੈਤੀ ਨੂੰ ਵੀ ਟ੍ਰੇਸ ਕਰਨ ਵਿੱਚ ਵੀ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਪੰਜ ਮੈਂਬਰਾਂ ਵਾਲਾ ਇੱਕ ਗਿਰੋਹ, ਜੋ ਸਾਰੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਸਨੀਕ ਹਨ, ਇਸ ਡਕੈਤੀ ਲਈ ਜ਼ਿੰਮੇਵਾਰ ਸੀ। ਇਹ ਗਿਰੋਹ ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਦੇ ਖੇਤਰਾਂ ਵਿੱਚ ਈ-ਕਾਮਰਸ ਡਿਲੀਵਰੀ ਸਟੇਰਾਂ, ਖਾਸ ਕਰਕੇ ਫਲਿਪਕਾਰਟ ਅਤੇ ਐਮਾਜ਼ਾਨ ਦੁਆਰਾ ਚਲਾਏ ਜਾਣ ਵਾਲੇ ਸਟੋਰਾਂ ਨੂੰ ਸਰਗਰਮੀ ਨਾਲ ਨਿਸ਼ਾਨਾ ਬਣਾ ਰਿਹਾ ਸੀ।

ਇਸ ਮਾਮਲੇ ਦੀ ਜਾਂਚ ਲਈ ਗੁਰਪ੍ਰਤਾਪ ਸਿੰਘ ਸਹੋਤਾ ਐਸ ਪੀ ,ਡੀ ਐਸ ਪੀ ਸੰਜੀਵ ਕੁਮਾਰ, ਡੀ ਐਸ ਪੀ ਰਾਜੇਸ਼ ਕੱਕੜ ਦੀ ਅਗਵਾਈ ਵਿੱਚ ਇੱਕ ਜਾਂਚ ਟੀਮ ਬਣਾਈ ਗਈ ਸੀ, ਜਿਸ ਵਿੱਚ ਇੰਸਪੈਕਟਰ ਸੁਖਰਾਜ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਬਟਾਲਾ ਸ਼ਾਮਲ ਸਨ।

ਟੈਕਨੀਕਲ ਇੰਟੈਲੀਜੈਂਸ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਸੁਮੇਲ ਰਾਹੀਂ, ਬਟਾਲਾ ਪੁਲਿਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਵਿੱਚ ਸਫ਼ਲ ਹੋਈ। ਦੋਸ਼ੀ ਪਿਛਲੇ 06 ਮਹੀਨਿਆਂ ਵਿੱਚ ਵਾਪਰੇ 06 ਡਕੈਤੀ ਦੇ ਮਾਮਲਿਆਂ ਵਿੱਚ ਮੁੱਖ ਤੌਰ ‘ਤੇ ਉੱਚ-ਮੁੱਲ ਵਾਲੇ ਡਿਲੀਵਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਲੜੀ ਵਿੱਚ ਪੰਜ ਲੋਕ ਸ਼ਾਮਲ ਪਾਏ ਗਏ ਜਿਨ੍ਹਾਂ ਵਿੱਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇ ਕੇ ਥਾਣਾ ਖਿਲਚੀਆਂ,ਅਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੌਲਾਨੰਗਲ, ਥਾਣਾ ਬਿਆਸ, ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੌਲਾਨੰਗਲ, ਥਾਣਾ ਬਿਆਸ ਅਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੌਲਾਨੰਗਲ, ਥਾਣਾ ਬਿਆਸ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ ਅਤੇ ਨਾਮਜ਼ਦ ਦੋਸ਼ੀ ਲਵਪ੍ਰੀਤ ਸਿੰਘ ਉਰਫ਼ ਲਵਲੀ ਪੁੱਤਰ ਸਮਰੇਜ ਸਿੰਘ ਵਾਸੀ ਸਠਿਆਲਾ ਜ਼ਿਲ੍ਹਾ ਅੰਮ੍ਰਿਤਸਰ ਹਨ ।
ਇਹਨਾਂ ਦੋਸ਼ੀਆਂ ਕੋਲੋਂ 01 ਪਿਸਟਲ 32 ਬੋਰ ਸਮੇਤ 02 ਜ਼ਿੰਦਾ ਰੌਂਦ 32 ਬੋਰ 01 ਖਿਡੌਣਾ ਪਿਸਤੌਲ,01 ਮੋਟਰਸਾਇਕਲ CD Deluxe,01 ਮੋਟਰਸਾਇਕਲ ਬੁਲੇਟ, 01 ਮੋਟਰਸਾਇਕਲ ਸਪਲੈਂਡਰ, 01 ਫੋਨ Motorola ਅਤੇ 01 ਫੋਨ Redme A4 Packed ਬ੍ਰਾਮਦ ਹੋਇਆ ਹੈ।ਦੋਸ਼ੀਆਂ ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।