Prime Punjab Times

Latest news
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ 500 ਡਰੋਨਾਂ ਨੇ ਦਸੂਹਾ ਦੇ ਅਸਮਾਨ ਨੂੰ ਕੀਤਾ ਰੌਸ਼ਨ, ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼ *23 ਸਾਲਾ ਨੌਜਵਾਨ ਈਸ਼ਾਨ ਮਿਨਹਾਸ ਭਾਰਤੀ ਫੌਜ ’ਚ ਬਣੇ ਲੈਫਟੀਨੈਂਟ* ਖ਼ਾਲਸਾ ਕਾਲਜ ਵਿਖੇ ਅੰਤਰ-ਰਾਸ਼ਟਰੀ ਸਾਖ਼ਰਤਾ ਦਿਵਸ ਮਨਾਇਆ ਪੰਜਾਬ ਸਰਕਾਰ ਨੇ ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ ਵਿਖੇ ਕਰਵਾਇਆ ਸ਼ਾਨਦਾਰ ਡਰੋਨ ਸ਼ੋਅ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦੇ ਨਮਿੱਤ  ਸਰਧਾਂਜਲੀ ਸਮਾਰੋਹ ਦੌਰਾਨ ਰਾਜਨੀਤਕ ਧਾਰਮਿਕ ਤੇ ਸਮਾਜਿਕ ਜਥੇਬੰਦ...
ADVERTISEMENT
You are currently viewing *ਚੋਰਾਂ ਨੇ ਇਲੈਕਟਰੋਨਿਕ ਦੀ ਦੁਕਾਨ ਤੇ ਕੀਤਾ ਵੱਡਾ ਕਾਰਾ,ਲੱਖਾਂ ਦਾ..*

*ਚੋਰਾਂ ਨੇ ਇਲੈਕਟਰੋਨਿਕ ਦੀ ਦੁਕਾਨ ਤੇ ਕੀਤਾ ਵੱਡਾ ਕਾਰਾ,ਲੱਖਾਂ ਦਾ..*

ਗੜ੍ਹਦੀਵਾਲਾ (ਚੌਧਰੀ)

: ਗੜ੍ਹਦੀਵਾਲਾ ਚ ਪਿਛਲੇ ਕੁਝ ਦਿਨਾਂ ਤੋਂ ਗੜਦੀਵਾਲਾ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਬੀਤੀ ਰਾਤ ਚੋਰਾਂ ਨੇ ਇੱਕ ਹੋਰ ਦੁਕਾਨ ਮਹੰਤ ਮਾਰਕੀਟ ਮੇਨ ਰੋਡ ਸਥਿਤ ਤਮੰਨਾ ਇਲੈਕਟਰੋਨਿਕ ਪੁਆਇੰਟ ਮਿਊਜ਼ਿਕ ਸੈਂਟਰ ਨੂੰ ਅਪਣਾ ਨਿਸ਼ਾਨਾ ਬਣਾਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਿਕ ਅਨਿਲ ਗੁਪਤਾ ਵਾਸੀ ਗੜ੍ਹਦੀਵਾਲਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਖੋਲਣ ਲਈ ਆਏ ਤਾਂ ਉਹਨਾਂ ਨੇ ਦੁਕਾਨ ਦੇ ਤਾਲੇ ਟੁੱਟੇ ਹੋਏ ਦੇਖੇ ਤਾਂ ਸੈਂਟਰ ਲਾੱਕ ਵੀ ਉਖਾੜਿਆ ਹੋਇਆ ਸੀ। ਜਦੋਂ ਉਹਨਾਂ ਨੇ ਦੁਕਾਨਦਾਰ ਸ਼ਟਰ ਚੱਕ ਕੇ ਦੇਖਿਆ ਤਾਂ ਦੁਕਾਨ ਦਾ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ ਤੇ ਸਮਾਨ ਚੋਰੀ ਹੋਇਆ ਸੀ । ਉਹਨਾਂ ਨੇ ਅੱਗੇ ਦੱਸਿਆ ਕਿ ਚੋਰਾਂ ਵੱਲੋਂ ਗੱਲੇ ਵਿੱਚ ਪਏ ਪੰਜ ਹਜ਼ਾਰ ਰੁਪਏ ਕਰੀਬ ਕੈਸ਼ ਅਤੇ ਕਰੀਬ ਡੇਡ ਲੱਖ ਰੁਪਏ ਦਾ ਇਲੈਕਟਰੋਨਿਕ  ਸਮਾਨ ਜਿੰਨਾ ਵਿੱਚ ਹੋਮ ਥੀਏਟਰ,ਟਾਵਰ ਮਾਈਕ, ਸਾਊਂਡ ਬਾਰ, ਗੱਡੀਆਂ ਵਿੱਚ ਲਗਾਉਣ ਵਾਲੇ ਪਰਫਿਊਮ ਆਦਿ ਦੁਕਾਨ ਦਾ ਹੋਰ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਚੋਰਾਂ ਨੇ ਟਾਂਡਾ ਰੋੜ ਤੇ ਸਥਿਤ ਦੋ ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਜਿਸ ਦਾ ਅਜੇ ਤੱਕ ਕੋਈ ਸੁਰਾਗ਼ ਨਹੀਂ ਮਿਲਿਆ ।ਉਸ ਤੋਂ ਪਿੰਡ ਡੱਫਰ ਵਿਖੇ ਸਫੇਦੇ ਦੇ ਬੂਟੇ ਵੱਡ ਕੇ ਚੋਰੀ ਕਰਨ ਦਾ ਮਾਮਲਾ ਵੀ ਸਾਹਮਣਾ ਵੀ ਸਾਹਮਣੇ ਆਇਆ ਸੀ।

ਗੜ੍ਹਦੀਵਾਲਾ ਦੇ ਐਸ ਐਚ ਓ ਸਤਪਾਲ ਸਿੰਘ ਬਾਜਵਾ ਦਾ ਦੋ ਦਿਨ ਪਹਿਲਾਂ ਤਬਾਦਲਾ ਕੀਤਾ ਗਿਆ ਹੈ ਅਤੇ ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਬਤੌਰ ਥਾਣਾ ਮੁਖੀ ਗੜ੍ਹਦੀਵਾਲਾ ਬੀਤੇ ਕੱਲ ਆਹੁਦਾ ਸੰਭਾਲ ਲਿਆ ਹੈ। ਬਤੌਰ ਨਵੇਂ ਥਾਣਾ ਮੁਖੀ ਦੇ ਆਹੁਦਾ ਸੰਭਾਲਦੇ ਹੀ ਰਾਤ ਨੂੰ ਚੋਰਾਂ ਵਲੋਂ ਮੇਨ ਰੋੜ ਤੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਐਸ ਐਚ ਓ ਪਰਮਿੰਦਰ ਸਿੰਘ ਧੂਤ ਇਨਾਂ ਚੋਰਾਂ ਨੂੰ ਨਕੇਲ ਪਾਉਣ ਵਿਚ ਕਾਮਯਾਬ ਹੁੰਦੇ ਹਨ ਜਾਂ ਫਿਰ ਮਾਮਲਾ ਐਫ ਆਈ ਆਰ ਦਰਜ ਕਰਨ ਤੱਕ ਹੀ ਸੀਮਿਤ ਰਿਹ ਜਾਵੇਗਾ।