Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾਉਣ ਵਾਲੇ ਕਿਸੇ ਸੌਦਾਗਰ ਨੂੰ ਬਖਸਿ਼ਆ ਨਹੀ ਜਾਵੇਗਾ : ਡੀਐਸਪੀ ਤਰਲੋਚਨ ਸਿੰਘ

ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾਉਣ ਵਾਲੇ ਕਿਸੇ ਸੌਦਾਗਰ ਨੂੰ ਬਖਸਿ਼ਆ ਨਹੀ ਜਾਵੇਗਾ : ਡੀਐਸਪੀ ਤਰਲੋਚਨ ਸਿੰਘ

ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾਉਣ ਵਾਲੇ ਕਿਸੇ ਸੌਦਾਗਰ ਨੂੰ ਬਖਸਿ਼ਆ ਨਹੀ ਜਾਵੇਗਾ : ਡੀਐਸਪੀ ਤਰਲੋਚਨ ਸਿੰਘ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਪੰਜਾਬ ਦੀ ਨਿਵੇੇਕਲੀ ਪਹਿਲ ਦੇ ਸੰਦੇਸ਼ ਨੂੰ ਘਰ ਪਰ ਪਹੁੰਚਾਉਣ ਲਈ ਪੁਲਿਸ ਨੂੰ ਜਾਰੀ ਹਦਾਇਤਾ ਅਨੁਸਾਰ ਅੱਜ ਡੀਐਸਪੀ ਬਲਾਚੌਰ ਤਰਲੋਚਨ ਸਿੰਘ ਅਤੇ ਐਸਐਚਓ ਸਿਟੀ ਬਲਵਿੰਦਰ ਸਿੰਘ ਵਲੋਂ ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ । ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਨੌਜਵਾਨ ਇੱਕ ਨਰੋਏ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ ਜਿਸ ਤੋਂ ਸਮਾਜ ਅਤੇ ਮਾਪਿਆ ਨੂੰ ਵੀ ਵੱਡੀਆ ਇਛਾਵਾਂ ਹੁੰਦੀਆਂ ਹਨ । ਉਨ੍ਹਾਂ ਆਖਿਆ ਕਿ ਨੌਜਵਾਨਾ ਨੂੰ ਨਸ਼ੇ ਦੀ ਲੁੱਤ ਲਾਉਣ ਵਾਲੇ ਕਿਸੇ ਵੀ ਨਸ਼ਾ ਸਪਲਾਇਰ ਨੂੰ ਬਖਸਿਆ ਨਹੀ ਜਾਵੇਗਾ ਭਾਵੇ ਉਹ ਕਿੰਨੀ ਵੀ ਪਹੁੰਚ ਵਾਲਾ ਕਿਊ ਨਾ ਹੋਵੇ । ਉਨ੍ਹਾਂ ਆਖਿਆ ਕਿ ਪੁਲਿਸ ਵਲੋਂ ਨਸ਼ੇ ਦੀ ਵੇਚ ਅਤੇ ਖਰੀਦ ਵਿੱਚ ਸ਼ਾਮਲ ਲੋਕਾ ਉਪਰ ਕੜੀ ਨਿਗਾਹ ਰੱਖੀ ਜਾ ਰਹੀ ਹੈ ਅਤੇ ਕਈ ਲੋਕ ਪੁਲਿਸ ਦੀ ਰਡਾਰ ਉਪਰ ਹਨ , ਜੇਕਰ ਉਹਨਾਂ ਚੇਤਾਵਨੀ ਉਪਰੰਤ ਵੀ ਆਪਣਾ ਇਹ ਗੈਰ ਕਾਨੂੰਨੀ ਕੰਮ ਨਹੀ ਛੱਡਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਬੱਚਿਆ ਪੜਾਈ ਦੇ ਨਾਲ ਨਾਲ ਖੇਡਾ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਮਾਪਿਆ ਨੂੰ ਸੰਬੋਧਨ ਕੀਤਾ ਕਿ ਉਹ ਆਪਣੇ ਬੱਚਿਆ ਦੀ ਨਕਲੋ ਹਰਕਤ ਤੇ ਕੜੀ ਨਿਗਾਹ ਰੱਖਣ ਤਾਂ ਜੋ ਬੱਚੇ ਨੂੰ ਗਲਤ ਪਾਸੇ ਜਾਦਾ ਵੇਖ ਤੁਰੰਤ ਉਸ ਰਾਹ ਤੋਂ ਮੋੜਿਆ ਜਾ ਸਕੇ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਰ ਵੇਲੇ ਪਬਲਿਕ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਇਸ ਨਾਮੁਰਾਦ ਨਸਿ਼ਆ ਦੇ ਕੋਹੜ ਤੋਂ ਛੁਟਕਾਰਾ ਪੈ ਸਕੇ । ਜੇਕਰ ਤੁਹਾਡੇ ਇਰਧ ਗਿਰਦ ਕੋਈ ਅਜਿਹਾ ਸਖਸ਼ ਨਸ਼ੇ ਦੀ ਵਿੱਕਰੀ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ । ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦਾ ਆਦੀ ਹੈ ਅਤੇ ਉਹ ਇਸ ਦਲ ਦਲ ਵਿੱਚੋ ਬਾਹਰ ਆਉਣਾ ਚਾਹੁੰਦਾ ਹੈ ਤਾਂ ਸਰਕਾਰ ਵਲੋਂ ਨਸ਼ਾ ਛੁਡਾਉ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਥੋ ਦੇ ਮਾਹਰ ਡਾਕਟਰਾ ਦੀ ਸਲਾਹ ਨਾਲ ਅਸਾਨੀ ਨਾਲ ਨਸ਼ੇ ਨੂੰ ਛੱਡਿਆ ਜਾ ਸਕਦਾ ਹੈ ਜਿਸ ਲਈ ਉਹ ਵਿਅਕਤੀ ਪੁਲਿਸ ਨਾਲ ਜਾ ਸਿੱਧੇ ਤੌਰ ਤੇ ਨਸ਼ਾ ਛੁਡਾਉ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ ਜਿੱਥੇ ਕੋਈ ਵੀ ਖਰਚਾ ਨਹੀ ਹੈ।

ਇਸ ਮੌਕੇ ਨੌਜਵਾਨ ਭਲਾਈ ਕਲੱਬ ਮਹਿੰਦੀਪੁਰ ਦੇ ਸਰਪ੍ਰਸਤ ਰਵਿੰਦਰ ਸਿੰਘ ਘੁੰਮਣ ਵਲੋਂ ਡੀਐਸਪੀ ਅਤੇ ਐਸਐਚਓ ਦਾ ਪਿੰਡ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਆਖਿਆ ਕਿ ਪੁਲਿਸ ਵਲੋਂ ਜੋ ਇਹ ਮੁਹਿੰਮ ਆਰੰਭੀ ਹੈ ਵਿੱਚ ਪੂਰੇ ਨਗਰ ਵਲੋਂ ਬਣਦਾ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਕੌਸਲਰ ਪਰਮਿੰਦਰ ਪੰਮਾ , ਸੁੰਦਰ ਸਿੰਘ , ਹੀਰਾ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਸੱਤਪਾਲ, ਮਹਿੰਦਰ ਪਾਲ ਰਾਣਾ, ਮਿਸਤਰੀ ਭਗਤ ਸਿੰਘ, ਤਰਲੋਚਨ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸਖਸ਼ ਮੌਜੂਦ ਸਨ।
ਫੋਟੋ : ਪਿੰਡ ਮਹਿੰਦੀਪੁਰ ਵਿਖੇ ਡੀਐਸਪੀ ਤਰਲੋਚਨ ਸਿੰਘ ਸੰਬੋਧਨ ਕਰਦੇ ਹੋਏ , ਉਨ੍ਹਾਂ ਨਾਲ ਐਸਐਚਓ ਸਿਟੀ ਬਲਾਚੌਰ ਬਲਵਿੰਦਰ ਸਿੰਘ ਅਤੇ ਹਾਜ਼ਰ ਲੋਕ ।

error: copy content is like crime its probhihated