Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਤੰਗ ਵੱਲ ਦੇਖਦੇ 5 ਸਾਲਾਂ ਬੱਚਾ ਛੱਪੜ ‘ਚ ਡਿੱਗਿਆ,ਵੱਡੀ ਭੈਣ ਨੇ ਉਸਨੂੰ ਬਚਾਉਣ ਲਈ ਉਸਦੇ ਪਿੱਛੇ ਛੱਪੜ ਵਿੱਚ ਲਗਾਈ ਛਾਲ,ਪਰ.. ਦੇਖੋ ਪੂਰੀ ਖਬਰ

ਪਤੰਗ ਵੱਲ ਦੇਖਦੇ 5 ਸਾਲਾਂ ਬੱਚਾ ਛੱਪੜ ‘ਚ ਡਿੱਗਿਆ,ਵੱਡੀ ਭੈਣ ਨੇ ਉਸਨੂੰ ਬਚਾਉਣ ਲਈ ਉਸਦੇ ਪਿੱਛੇ ਛੱਪੜ ਵਿੱਚ ਲਗਾਈ ਛਾਲ,ਪਰ.. ਦੇਖੋ ਪੂਰੀ ਖਬਰ

ਟਾਂਡਾ-ਉੜਮੁੜ / ਦਸੂਹਾ ,6 ਫ਼ਰਵਰੀ(ਚੌਧਰੀ ) :  ਮਿਆਣੀ ਵਿਖੇ ਕਰੀਬ ਬਾਰਾਂ ਵਜੇ ਇੱਕ ਪੰਜ ਸਾਲਾ ਛੋਟੇ ਬੱਚੇ ਦੀ ਛੱਪੜ ਵਿਚ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਹੈ ਮ੍ਰਿਤਕ ਦੀ ਪਹਿਚਾਣ ਰਾਜਵੀਰ (5) ਪੁੱਤਰ ਪਰਮੇਸ਼ਵਰ ਦਿਆਲ ਰਵੀ (ਹਾਲ ਵਾਸੀ ਵਾਰਡ ਨੰਬਰ ਚਾਰ ਮਿਆਣੀ) ਵਾਸੀ ਬੁਸਾਨਪੁਰ,ਜ਼ਿਲ੍ਹਾ ਬਰੇਲੀ (ਉੱਤਰ-ਪ੍ਰਦੇਸ਼) ਵਜੋ ਹੋਈ।ਹਾਦਸੇ ਦੌਰਾਨ ਆਪਣੇ ਛੋਟੇ ਭਰਾ ਨੂੰ ਬਚਾਉਣ ਪਾਣੀ ਵਿੱਚ ਛਾਲ ਮਾਰਨ ਵਾਲੀ ਉਸ ਦੀ ਭੈਣ ਸੁਹਾਨਾ ਨੂੰ ਲੋਕਾਂ ਨੇ ਬਚਾਅ ਲਿਆ,ਪਰ ਰਾਜਵੀਰ ਦੇ ਛੱਪੜ ਦੀ ਗਾਰ ਵਿੱਚ ਫਸਣ ਸਦਕਾ ਉਸਨੂੰ ਬਚਾਉਣ ਵਿੱਚ ਸਫ਼ਲ ਨਹੀਂ ਹੋਏ।ਮ੍ਰਿਤਕ ਦੀ ਭੈਣ ਸੁਹਾਨਾ ਨੇ ਦੱਸਿਆ ਕਿ ਉਸ ਦਾ ਪਿਤਾ ਸਾਈਕਲ ਤੇ ਛੋਲੇ ਕੁਲਚੇ ਵੇਚ ਕੇ ਪਰਿਵਾਰ ਦੀ ਪਾਲਣਾ ਕਰਦਾ ਹੈ ਅਤੇ ਉਹ ਚਾਰ ਭੈਣ ਭਰਾ ਹਨ।ਘਰ ਦੇ ਨਜ਼ਦੀਕ ਹੀ ਬਣੇ ਇਸ ਛੱਪੜ ਦੇ ਕੰਢੇ ਕੁਝ ਬੱਚੇ ਪਤੰਗ ਉਡਾ ਰਹੇ ਸਨ,ਜਿਨ੍ਹਾਂ ਨੂੰ ਵੇਖ ਕੇ ਰਾਜਬੀਰ ਵੀ ਉੱਥੇ ਚਲਾ ਗਿਆ।ਪਤੰਗ ਵੱਲ ਵੇਖ ਰਹੇ ਉਸ ਦੇ ਭਰਾ ਦਾ,ਅਚਾਨਕ ਪੈਰ ਫਿਸਲ ਗਿਆ ਜਿਸ ਨਾਲ ਉਹ ਕਰੀਬ ਅੱਠ ਦਸ ਫੁੱਟ ਡੂੰਘੇ ਪਾਣੀ ਵਿਚ ਡਿੱਗ ਪਿਆ।ਜਦ ਬੱਚਿਆਂ ਨੇ ਰੌਲਾ ਪਾਇਆ ਤਾਂ ਘਰ ਵਿੱਚੋ ਉਹ ਵੀ ਦੌੜ ਕੇ ਉੱਥੇ ਪਹੁੰਚ ਗਈ ਅਤੇ ਉਸ ਨੂੰ ਬਚਾਉਣ ਲਈ ਛੱਪੜ ਵਿੱਚ ਛਾਲ ਮਾਰ ਦਿੱਤੀ ਪਰ ਉਸ ਨੂੰ ਭਰਾ ਨਹੀਂ ਲੱਭਿਆ।ਮੌਕੇ ਤੇ ਪਹੁੰਚੇ ਲੋਕਾਂ ਅਤੇ ਹੋਰ ਗੋਤਾਖੋਰਾਂ ਨੇ ਮੈਨੂੰ ਬਾਹਰ ਕੱਢ ਲਿਆ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਟਾਂਡਾ ਸ.ਹਰਮਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਉਥੇ ਪਹੁੰਚੇ ਲਗਪਗ ਡੇਢ ਘੰਟੇ ਦੀ ਜੱਦੋ ਜਹਿਦ ਬਾਅਦ ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢਿਆ ਲਿਆ,ਜਿਸ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਟਾਂਡਾ ਪਹੁੰਚਾਇਆ ਗਿਆ।ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ ਨੇ ਦੱਸਿਆ ਕਿ ਪਿਛਲੇ ਲਗਪਗ ਡੇਢ ਸਾਲ ਤੋਂ ਛੱਪੜ ਦਾ ਕੰਮ ਚੱਲ ਰਿਹਾ ਹੈ ਅਤੇ ਅਜਿਹਾ ਕੋਈ ਦਰਦਨਾਕ ਹਾਦਸਾ ਨਾ ਹੋ ਜਾਏ ਛੱਪਡ਼ ਦੇ ਆਲੇ-ਦੁਆਲੇ ਲੋਹੇ ਦੀ ਉੱਚੀ ਜਾਲੀ ਲਗਾਈ ਗਈ ਹੈ।ਛੱਪੜ ਦਾ ਪ੍ਰਾਜੈਕਟ ਵੱਡਾ ਹੋਣ ਸਦਕਾ ਇਸ ਦਾ ਇੱਕ ਹਿੱਸਾ ਅਜੇ ਤਿਆਰ ਹੋ ਰਿਹਾ ਹੈ ਜਿਸ ਲਈ ਇਕ ਛੋਟਾ ਰਸਤਾ ਸਾਮਾਨ ਅਤੇ ਮਜ਼ਦੂਰਾਂ ਲਈ ਆਉਣ ਜਾਣ ਲਈ ਬਣਾਇਆ ਗਿਆ ਹੈ। ਛੱਪਰ ਡੂੰਘਾ ਅਤੇ ਵਿੱਚ ਗਾਰ ਦੇ ਸਦਕਾ,ਕਾਫੀ ਜਤਨ ਸਦਕਾ ਵੀ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਜੋ ਕਿ ਬਹੁਤ ਮੰਦਭਾਗੀ ਘਟਨਾ ਹੋਈ ਹੈ ।ਗ੍ਰਾਮ ਪੰਚਾਇਤ ਮਿਆਣੀ ਅਤੇ ਇਲਾਕਾ ਵਾਸੀਆਂ ਵੱਲੋਂ ਪੀਡ਼ਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਛੋਟੇ ਬੱਚੇ ਦੀ ਅਚਾਨਕ ਇਸ ਦਰਦਨਾਕ ਮੌਤ ਨਾਲ ਇਲਾਕੇ ਦੇ ਲੋਕ ਹੈਰਾਨ ਪ੍ਰੇਸ਼ਾਨ ਹੋ ਗਏ ਹਨ