ਗੜ੍ਹਦੀਵਾਲਾ (ਚੌਧਰੀ)
ਬਾਲ ਵਾਟਿਕਾ ਸਕੂਲ ਵਿੱਚ “ਟੀਚਰਸ ਡੇ” ਮਨਾਇਆ
5 ਸਤੰਬਰ : ਅੱਜ ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਨਰੇਸ਼ ਡਡਵਾਲ ਜੀ, ਡਾਇਰੈਕਟਰ ਸ਼੍ਰੀਮਤੀ ਰਿੰਪੀ ਡਡਵਾਲ ਜੀ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਜਿੰਦਰ ਕੌਰ ਜੀ ਦੀ ਦੇਖ- ਰੇਖ ਵਿੱਚ “ਟੀਚਰਸ ਡੇ” ਮਨਾਇਆ ਗਿਆ| ਸਕੂਲ ਦੇ ਬੱਚਿਆਂ ਨੇ ਅਧਿਆਪਕਾਵਾਂ ਦੇ ਨਾਲ ਮਿਲ ਕੇ ਕੇਕ ਕੱਟਿਆ | ਬੱਚਿਆਂ ਨੇ ਖੁਸ਼ੀ ਦੇ ਤੌਰ ਤੇ ਅਧਿਆਪਕਾਵਾਂ ਨੂੰ ਪੈਨ ਅਤੇ ਕਈ ਹੋਰ ਤਰ੍ਹਾਂ ਦੇ ਤੋਹਫੇ ਦਿੱਤੇ | ਬੱਚਿਆਂ ਨੂੰ ਅਧਿਆਪਕਾਵਾਂ ਨੇ “ਟੀਚਰਸ ਡੇ” ਦੇ ਮਹੱਤਵ ਬਾਰੇ ਦੱਸਿਆ ਕਿ ਦੇਸ਼ ਦੇ ਪਹਿਲੇ ਉਪ -ਰਾਸ਼ਟਪਤੀ ਅਤੇ ਦੂਸਰੇ ਰਾਸ਼ਟਰਪਤੀ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨ ਦਾ ਜਨਮ 5 ਸਤੰਬਰ 1988 ਨੂੰ ਹੋਇਆ ਸੀ |ਇਸ ਦਿਨ ਦੇ ਜਸ਼ਨ ਵਿੱਚ ਹਰ ਸਾਲ 5 ਸਤੰਬਰ ਨੂੰ ਦੇਸ਼ ਵਿੱਚ ‘ਅਧਿਆਪਕ ਦਿਵਸ ‘ ਮਨਾਇਆ ਜਾਂਦਾ ਹੈ | ਸਾਰੇ ਅਧਿਆਪਕ ਅਤੇ ਬੱਚੇ ਬਹੁਤ ਖੁਸ਼ ਸਨ |








