ਦਸੂਹਾ (ਚੌਧਰੀ)
4 ਅਕਤੂਬਰ : ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ੂਟਿੰਗ ‘ਚ ਭਾਗ ਲਿਆ | ਜੋ ਜਿਲ੍ਹਾ ਖ਼ੇਡ ਅਫ਼ਸਰ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਵਿਕਟੋਰੀਆ ਸਕੂਲ ਬੇਂਚਾ ਵਿਖੇ ਸੰਪਨ ਹੋਇਆਂ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਅਭਿਨਵ ਸ਼ੂਟਿੰਗ ਸਪੋਰਟਸ ਅਕੈਡਮੀ ਦਸੂਹਾ ਦੇ ਨਿਰਦੇਸ਼ਕ ਅਤੇ ਕੋਚ ਪਵਨ ਕੁਮਾਰ ਨੇ ਕਿਹਾ ਕਿ ਇਸ ਖੇਡ ਮੁਕਾਬਲੇ ਵਿੱਚ ਕੁੱਲ ਸੱਤ ਸ਼ੂਟਰਾਂ ਨੇ ਭਾਗ ਲਿਆ|ਜਿਸ ਵਿੱਚ ਸਾਰੀਆਂ ਸ਼ੂਟਰਾਂ ਨੇ ਤਗਮੇ ਹਾਸਿਲ ਕੀਤੇ |ਅੰਡਰ 14 ਲੜਕੇ ਵਿੱਚ ਦੀਪਇੰਦਰ ਸਿੰਘ ਗੋਲਡ, ਅਰਮਾਨ ਸਿੰਘ ਕਾਜਲ ਬਰੋਨਜ਼, ਅੰਡਰ 14 ਲੜਕੀਆਂ ਦੇ ਵਿੱਚ ਹਰਨੂਰ ਕੌਰ ਨੇ ਗੋਲਡ, ਅੰਡਰ 17 ਲੜਕੇ ਵਿੱਚ ਦਿਸ਼ਾਂਤ ਠਾਕੁਰ ਗੋਲਡ,ਅੰਡਰ 21 ਲੜਕੇ ਵਿੱਚ ਦਾਨੀਸ਼ਵੀਰ ਸਿੰਘ ਬਾਜਵਾ ਸਿਲਵਰ,31-40.ਵਿੱਚ ਪਵਨ ਕੁਮਾਰ ਨੇ ਸਿਲਵਰ ,41 ਤੋਂ 50 ਸਾਲ ਵਿੱਚ ਡਾ ਕੁਲਦੀਪ ਸਿੰਘ ਮਨਹਾਸ ਸਿਲਵਰ ਮੈਡਲ ਹਾਸਿਲ ਕੀਤੇ ਅਤੇ ਰਾਜ ਪੱਧਰੀ ਖੇਡਾਂ ਲਈ ਕੁਆਲੀਫਾਈ ਕੀਤਾ ਇਸ ਮੌਕੇ ਤੇ ਸੁਖਦੇਵ ਕਾਜਲ , ਹਰਜੀਤ ਸਿੰਘ,ਵਿਕਰਮਜੀਤ ਸਿੰਘ ਬਾਜਵਾ ਜੀ ਹਾਜ਼ਿਰ ਸਨ |








