ਹੈਰੋਇਨ,ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ ਛੇ ਕਾਬੂ
ਗੁਰਦਾਸਪੁਰ(ਅਸ਼ਵਨੀ) : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਛੇ ਵਿਅਕਤੀਆਂ ਨੂੰ 5 ਗ੍ਰਾਮ ਹੈਰੋਇਨ , 97 ਨਸ਼ੀਲੀਆਂ ਗੋਲੀਆਂ ਅਤੇ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕਲਿਆਣਪੁਰ ਮੋੜ ਤੋ ਅਮ੍ਰਿਤਪਾਲ ਸਿੰਘ ਅਤੇ ਹਰਮਨ ਵਾਸੀਆਨ ਨਿੱਕਾ ਧਾਰੀਵਾਲ ਨੂੰ ਸ਼ੱਕ ਪੈਣ ਉੱਪਰ ਮੋਟਰਸਾਈਕਲ ਸਮੇਤ ਕਾਬੂ ਕਰਕੇ ਕਾਬੂ ਕੀਤੇ ਅਮ੍ਰਿਤਪਾਲ ਸਿੰਘ ਦੀ ਤਲਾਸ਼ੀ ਕੀਤੀ ਕੀਤੀ ਤਾਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਜੀਵਨ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਜੋੜਾ ਛੱਤਰਾ ਨੇੜੇ ਸ਼ਮਸ਼ਾਨ ਘਾਟ ਤੋ ਪ੍ਰਿਥੀਪਾਲ ਉਰਫ ਸਾਜਨ ਵਾਸੀ ਜੋੜਾ ਛੱਤਰਾ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਬਾਰੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਵਿਖੇ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਤਫਤੀਸ਼ੀ ਅਫਸਰ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਪ੍ਰਿਥੀਪਾਲ ਉਰਫ ਸਾਜਨ ਦੀ ਤਲਾਸ਼ੀ ਕੀਤੀ ਤਾਂ 97 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ।
ਸਹਾਇਕ ਸਬ ਇੰਸਪੈਕਟਰ ਹਰਪ੍ਰੀਤਮ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਨੇੜੇ ਦਾਨਾ ਮੰਡੀ ਪਿੰਡ ਭੱਟੀਆ ਵਿਖੇ ਰੇਡ ਕਰਕੇ ਸਾਨਾ ਮਸੀਹ ਵਾਸੀ ਜਲਾਲਪੁਰ ਬੇਦੀਆ ਨੂੰ 30 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ।
ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਮਿੱਲ ਗਰਾਊਂਡ ਧਾਰੀਵਾਲ ਦੇ ਚੜਦੇ ਪਾਸੇ ਝਾੜੀਆਂ ਵਿੱਚ ਰੇਡ ਕੀਤਾ ਜਿੱਥੇ ਝਾੜੀਆਂ ਵਿੱਚ ਬੈਠ ਕੇ ਆਪੋ-ਆਪਣੇ ਹੱਥਾਂ ਵਿੱਚ ਸਿਲਵਰ ਪੇਪਰ ਉੱਪਰ ਕੋਈ ਚੀਜ਼ ਰੱਖ ਕੇ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਸੁੰਘ ਰਹੇ ਸਨ ਇਹਨਾਂ ਨੂੰ ਸਿਲਵਰ ਫ਼ਾਈਲ ਅਤੇ ਲਾਈਟਰਾਂ ਸਮੇਤ ਕਾਬੂ ਕਰਕੇ ਪੁੱਛ-ਗਿੱਛ ਕੀਤੀ ਤਾਂ ਇਹਨਾਂ ਆਪਣੇ ਨਾਂ ਦਲੀਪ ਕੁਮਾਰ ਅਤੇ ਲਵਲੀ ਉਰਫ ਅਬੌ ਵਾਸੀਆਨ ਧਾਰੀਵਾਲ ਦੱਸਿਆ ।








