Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing 6 ਕਿਲੋ ਚੂਰਾ ਪੋਸਤ (ਡੋਡੇ) ਸਣੇ ਪਤੀ ਪਤਨੀ ਪੁਲਿਸ ਅੜਿੱਕੇ 

6 ਕਿਲੋ ਚੂਰਾ ਪੋਸਤ (ਡੋਡੇ) ਸਣੇ ਪਤੀ ਪਤਨੀ ਪੁਲਿਸ ਅੜਿੱਕੇ 

6 ਕਿਲੋ ਚੂਰਾ ਪੋਸਤ (ਡੋਡੇ) ਸਣੇ ਪਤੀ ਪਤਨੀ ਪੁਲਿਸ ਅੜਿੱਕੇ 

ਗੜ੍ਹਦੀਵਾਲਾ 6 ਜੁਲਾਈ (ਚੌਧਰੀ / ਯੋਗੇਸ਼ ਗੁਪਤਾ ) : ਸਧਾਨਕ ਪੁਲਸ ਨੇ 6 ਕਿਲੋ ਚੂਰਾ ਪੋਸਤ (ਡੋਡੇ) ਸਣੇ ਪਤੀ ਪਤਨੀ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪਰਦੀਪ ਸਿੰਘ ਨੇ ਦੱਸਿਆ ਕਿ ਏ ਐਸ ਆਈ ਜਗਦੀਪ ਸਿੰਘ ਸਮੇਤ ਏ ਐਸ ਆਈ ਅਵਤਾਰ ਸਿੰਘ ,ਸੀ ਟੀ ਅਮਨਪ੍ਰੀਤ ਸਿੰਘ, ਐਲ ਸੀ ਤਨੁ ਬਾਲਾ, ਪੀ ਐਚ ਜੀ ਕੁਲਵੰਤ ਸਿੰਘ ਬਾ ਸਿਲਸਿਲਾ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਬਾ ਸਵਾਰੀ ਪ੍ਰਾਈਵੇਟ ਵਹੀਕਲਾ ਪਿੰਡ ਖੁਰਦਾਂ,ਖਿਆਲਾ ਬੁਲੰਦਾ, ਸਕਰਾਲਾ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਪਿੰਡ ਖਿਆਲਾ ਬੁਲੰਦਾਂ ਤੋਂ ਥੋੜਾ ਪਿੱਛੇ ਹੀ ਸੀ ਤਾਂ ਸਾਹਮਣੇ ਤੋਂ ਟਾਂਡਾ,ਸਾਈਡ ਵਲੋਂ ਇੱਕ ਮੋਨਾ ਨੌਜਵਾਨ ਤੇ ਇੱਕ ਔਰਤ ਆਪਣੇ ਆਪਣੇ ਸੱਜੇ ਹੱਥਾਂ ਵਿੱਚ ਵਜਨਦਾਰ ਲਿਫਾਫੇ ਫੜੇ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਪਿੱਛੇ ਨੂੰ ਮੁੜ ਕੇ ਤੇਜ ਤੇਜ ਕਦਮੀਂ ਪਿੱਛੇ ਵੱਲ ਨੂੰ ਤੁਰ ਪਏ। ਜਿਹਨਾ ਨੂੰ ਮਨ ਏ ਐਸ ਆਈ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਆਪਣੇ ਨਾਮ ਰੋਕ ਤਾਇਨਾਤੀ ਬਾਰੇ ਦੱਸਿਆ ਤੇ ਵਾਰੋ ਵਾਰੀ ਦੋਵਾਂ ਦਾ ਨਾਮ ਪਤਾ ਪੁੱਛਿਆ । ਜਿਸ ਤੇ ਪਹਿਲਾਂ ਨਾਮ ਪੁੱਛਣ ਤੇ ਵਿਆਕਤੀ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਅਮਰੀਕ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਤੇ ਔਰਤ ਨੇ ਮੇਰੇ ਪੁੱਛਣ ਤੇ ਆਪਣਾ ਨਾਮ ਕੁਲਵਿੰਦਰ ਕੌਰ ਉਰਫ ਰੀਟਾ ਪਤਨੀ ਬਲਵਿੰਦਰ ਸਿੰਘ ਵਾਸੀ ਧੂਤ ਕਲਾਂ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ।ਉਕਤ ਬਲਵਿੰਦਰ ਸਿੰਘ ਦਾ ਲਿਫਾਫਾ ਚੈਕ ਕਰਨ ਤੋਂ ਉਸ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ ਜੋ ਤੋਲਣ ਤੋਂ 3 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਹੋਏ ।ਫਿਰ ਮਨ ਏ ਐਸ ਆਈ ਨੇ ਉਕਤ ਕੁਲਵਿੰਦਰ ਕੌਰ ਉਰਫ ਰੀਟਾ ਦੇ ਲਿਫਾਫੇ ਵਜਨਦਾਰ ਨੂੰ ਜਮੀਨ ਤੇ ਰੱਖਵਾ ਕੇ ਖੋਲ ਕੇ ਚੈਕ ਕੀਤਾ ਤਾਂ ਲਿਫਾਫਾ ਚੈਕ ਕਰਨ ਤੇ ਉਸ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ ਜੋ ਮੌਕਾ ਪਰ ਬੋਲਣ ਲਈ ਕੰਪਿਊਟਰ ਕੰਡੇ ਦਾ ਇੰਤਜਾਮ ਕਰਕੇ ਤੋਲਿਆ |ਜੋ ਤੋਲਣ ਤੇ 2 ਕਿਲੋ 500 ਗਰਾਮ ਡੋਬੇ ਚੂਰਾ ਪੋਸਤ ਹੋਏ । ਗੜ੍ਹਦੀਵਾਲਾ ਪੁਲਿਸ ਨੇ ਉਕਤ ਦੋਵਾਂ ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।