Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦੇ ਯਤਨਾਂ ਸਦਕਾ ਪਿੰਡ ਮੱਕੋਵਾਲ ਲਈ ਨਵਾਂ ਵਾਟਰ ਸਪਲਾਈ ਬੋਰ ਹੋਇਆ ਮੰਨਜੂਰ

ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦੇ ਯਤਨਾਂ ਸਦਕਾ ਪਿੰਡ ਮੱਕੋਵਾਲ ਲਈ ਨਵਾਂ ਵਾਟਰ ਸਪਲਾਈ ਬੋਰ ਹੋਇਆ ਮੰਨਜੂਰ

ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦੇ ਯਤਨਾਂ ਸਦਕਾ ਪਿੰਡ ਮੱਕੋਵਾਲ ਲਈ ਨਵਾਂ ਵਾਟਰ ਸਪਲਾਈ ਬੋਰ ਮੰਨਜੂਰ

ਦਸੂਹਾ 6 ਜੁਲਾਈ (ਚੌਧਰੀ) : ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਜੀ ਦੇ ਯਤਨਾਂ ਨਾਲ ਪਿੰਡ ਮੱਕੋਵਾਲ ਲਈ ਨਵਾਂ ਵਾਟਰ ਸਪਲਾਈ ਬੋਰ ਮੰਨਜੂਰ ਹੋ ਗਿਆ ਹੈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਕੰਢੀ ਇਲਾਕੇ ਲਈ ਪਿੰਡ ਮੱਕੋਵਾਲ ਵਿੱਚ ਸਾਲ 1976 ਵਿੱਚ ਵਾਟਰ ਸਪਲਾਈ ਚਾਲੂ ਕੀਤੀ ਗਈ ਸੀ ਅਤੇ ਹੁਣ ਇਸਦੀ 46 ਸਾਲ ਪੁਰਾਣੀ ਮਸ਼ੀਨਰੀ ਹੋ ਜਾਣ ਕਾਰਨ ਇਸ ਵਿੱਚ ਕਈ ਤਕਨੀਕੀ ਨੁਕਸ ਪੈ ਜਾਂਦੇ ਸਨ,ਜਿਸ ਨਾਲ ਕੰਢੀ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਅਕਸਰ ਹੀ ਆ ਜਾਂਦੀ ਸੀ।

ਹੁਣ ਸਰਕਾਰ ਵਲੋਂ ਨਵਾਂ ਬੋਰ ਮੰਨਜੂਰ ਹੋ ਜਾਣ ਨਾਲ ਪਿੰਡ ਮੱਕੋਵਾਲ, ਸਾਨਚੱਕ-ਜੋਗੀਆਣਾ ਕਾਲੋਵਾਲ ਅਤੇ ਸੰਸਾਰਪੁਰ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।ਵਾਟਰ ਸਪਲਾਈ ਦਾ ਨਵਾਂ ਬੋਰ ਮੰਨਜੂਰ ਹੋ ਜਾਣ ਤੇ ਪਿੰਡ ਨਿਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ ਅਤੇ ਐਸ ਡੀ ਓ ਵਾਟਰ ਸਪਲਾਈ ਇੰਜੀਨੀਅਰ ਗੁਰਬਚਨ ਸਿੰਘ ਡਡਵਾਲ ਨੂੰ ਪਿੰਡ ਨਿਵਾਸੀਆਂ ਵਲੋਂ ਇਸਦੇ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਾਸਟਰ ਸੁਰਜੀਤ ਸਿੰਘ,ਸਰਕਲ ਇੰਚਾਰਜ ਰਮਨ ਕਾਂਤ,ਸਰਕਲ ਇੰਚਾਰਜ ਰਾਜੇਸ਼ ਕੁਮਾਰ ਬਿੱਟੂ,ਮਨਜਿੰਦਰ ਸਿੰਘ ਸੋਨੂੰ,ਸਾਬਕਾ ਸਰਪੰਚ ਕਿਸ਼ਨ ਚੰਦ ਅਤੇ ਬਹੁਤ ਸਾਰੇ ਪਿੰਡ ਨਿਵਾਸੀ ਹਾਜਿਰ ਸਨ।