ਗੜ੍ਹਦੀਵਾਲਾ 13 ਮਾਰਚ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਿੱਖਿਆ ਸਕੱਤਰ ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੋਕੇ ਵੂਮੈਨ ਸਟੱਡੀ ਸੈਂਟਰ ਅਤੇ ਵੂੁਮੇਲ ਸੇੱਲ ਦੁਆਰਾ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਕਾਲਜ ਦੇ ਸਮੂਹ ਮਹਿਲਾ ਅਧਿਆਪਕਾ ਨੇ ਸਮੂਲੀਅਤ ਕੀਤੀ। ਇਸ ਦੋਰਾਨ ਮਹਿਲਾਵਾਂ ਦੇ ਅਧਿਕਾਰਾਂ ਅਤੇ ਵਰਤਮਾਨ ਸਮੇਂ ਉਹਨਾਂ ਦੀਆਂ ਸਥਿਤੀਆਂ ਬਾਰੇ ਚਰਚਾ ਕੀਤੀ ਗਈ ਅਤੇ ਭਵਿੱਖ ਵਿੱਚ ਮਹਿਲਾਵਾਂ ਦੀਆ ਸਥਿਤੀਆਂ ਨੂੰੰੁ ਸੁਧਾਰਨ ਲਈ ਸੁਝਾਅ ਪੇਸ ਕੀਤੇ ਗਏ। ਇਸ ਦੋਰਾਨ ਉਹਨਾ ਨੇ ਵੱਖ ਵੱਖ ਗਤੀਵਿਧੀਆ ਵਿੱਚ ਹਿੱਸਾ ਲਿਆ ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮਹਿਲਾ ਦਿਵਸ ਤੇ ਸਮੂਹ ਮਹਿਲਾ ਸਟਾਫ਼ ਨੂੰੰੁ ਮੁਬਾਰਕਵਾਦ ਦਿੱਤੀ ਅਤੇ ਅਜਿਹੇ ਉਪਰਾਲੇ ਭਵਿੱਖ ਵਿੱਚ ਕਰਾਉਂਦੇ ਰਹਿਣ ਲਈ ਉਤਸ਼ਾਹਿਤ ਕੀਤਾ।