Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing 147 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਸਕੇ ਭਰਾਵਾਂ ਨੂੰ ਪੁਲਿਸ ਨੇ ਕੀਤਾ ਕਾਬੂ 

147 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਸਕੇ ਭਰਾਵਾਂ ਨੂੰ ਪੁਲਿਸ ਨੇ ਕੀਤਾ ਕਾਬੂ 

147 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਸਕੇ ਭਰਾਵਾਂ ਨੂੰ ਪੁਲਿਸ ਨੇ ਕੀਤਾ ਕਾਬੂ 

ਟਾਂਡਾ / ਦਸੂਹਾ 22 ਜੂਨ (ਚੌਧਰੀ) : ਸਥਾਨਕ ਪੁਲਿਸ ਨੇ 147 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜੈਮਲ ਫੱਤਾ ਪੁੱਤਰ ਸਰੂਪ ਲਾਲ ਵਾਸੀ ਵਾਰਡ ਨੰ 8 ਚੰਡੀਗੜ ਕਲੋਨੀ ਟਾਂਡਾ ਅਤੇ ਧੀਰਜ ਕੁਮਾਰ ਪੁੱਤਰ ਸਰੂਪ ਲਾਲ ਵਾਸੀ ਵਾਰਡ ਨੰ 6 ਚੰਡੀਗੜ ਕਲੋਨੀ ਟਾਂਡਾ ਥਾਣਾ ਟਾਂਡਾ ਜਿਲਾ ਹੁਸ਼ਿਆਂਰਪੁਰ ਵਜੋਂ ਹੋਈ ਹੈ।

ਪੁਲਿਸ ਵਲੋਂ ਦਰਜ ਐਫ ਆਈ ਆਰ ਮੁਤਾਬਕ ਐਸ ਆਈ ਮਨਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਦੋਰਾਨੇ ਗਸ਼ਤ ਬਾ ਚੈਕਿੰਗ ਸ਼ੱਕੀ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਟਾਂਡਾ ਤੋਂ ਖੱਖਾ ਫਾਟਕ ਵੱਲ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਪੁਲੀ ਤੋਂ ਥੋੜਾ ਅੱਗੇ ਪੁੱਜੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਜੈਮਲ ਫੱਤਾ ਪੁੱਤਰ ਸਰੂਪ ਲਾਲ ਅਤੇ ਉਸਦਾ ਭਰਾ ਧੀਰਜ ਕੁਮਾਰ ਪੁੱਤਰ ਸਰੂਪ ਲਾਲ ਘਰ ਦੇ ਬਾਹਰ ਬਣੀ ਕੱਖਾਂ ਦੀ ਕੁਲੀ ਦੇ ਅੰਦਰ ਛੁਪਾ ਕੇ ਜਮੀਨ ਤੇ ਅਖਬਾਰ ਵਿਛਾ ਕੇ ਉਸ ਉੱਪਰ ਦੋਨੇ ਜਣੇ ਨਸ਼ੀਲੇ ਪਾਊਡਰ ਦੀਆਂ ਛੋਟੀਆਂ-ਛੋਟੀਆਂ ਪੁੜੀਆਂ ਆਪਣੇ ਗਾਹਕਾਂ ਲਈ ਬਣਾ ਰਹੇ ਹਨ ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਮੌਕੇ ਤੋ ਹੀ ਨਸ਼ੀਲੇ ਪਾਊਡਰ ਸਮੇਤ ਕਾਬੂ ਆ ਸਕਦੇ ਹਨ। ਮਨ ਐਸ ਆਈ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੱਸੀ ਹੋਈ ਜਗ੍ਹਾ ਪੁੱਜਾ ਜਿਥੇ ਦੋ ਮੋਨੇ ਨੋਜਵਾਨ ਮੋਮੀ ਲਿਫਾਫੇ ਵਿੱਚ ਪੁੜੀਆਂ ਬਣਾ ਰਹੇ ਸਨ ਜੋ ਪੁਲਿਸ ਪਾਰਟੀ ਨੂੰ ਦੇ ਕੇ ਦੋਨੇ ਦੌੜਨ ਲੱਗੇ ਤਾਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮਪਤਾ ਪੁੱਛਿਆ। ਜਿਸ ਤੇ ਪਹਿਲੇ ਨੇ ਆਪਣਾ ਨਾਮ ਜੈਮਲ ਫੱਤਾ ਪੁੱਤਰ ਸਰੂਪ ਲਾਲ ਵਾਸੀ ਵਾਰਡ ਨੰ 8 ਚੰਡੀਗੜ ਕਲੋਨੀ ਟਾਂਡਾ ਅਤੇ ਧੀਰਜ ਕੁਮਾਰ ਪੁੱਤਰ ਸਰੂਪ ਲਾਲ ਵਾਸੀ ਵਾਰਡ ਨੰ 6 ਚੰਡੀਗੜ ਕਲੋਨੀ ਟਾਂਡਾ ਥਾਣਾ ਟਾਂਡਾ ਜਿਲਾ ਹੁਸ਼ਿਆਂਰਪੁਰ ਦੱਸਿਆ। ਜਿਹਨਾਂ ਦੀ ਤਲਾਸ਼ੀ ਕਰਨ ਤੇ ਉਨਾਂ ਪਾਸੋਂ 147 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਕੀਤਾ ਗਿਆ ।