Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਬਾਹਟੀਵਾਲ ਵਿਖੇ ਹਨੂੰਮਾਨ ਜੀ ਦੇ ਦਰਬਾਰ ਤੇ ਜੋੜ ਮੇਲਾ ਕਰਵਾਇਆ ਗਿਆ

ਬਾਹਟੀਵਾਲ ਵਿਖੇ ਹਨੂੰਮਾਨ ਜੀ ਦੇ ਦਰਬਾਰ ਤੇ ਜੋੜ ਮੇਲਾ ਕਰਵਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

21 ਮਾਰਚ : ਗੜ੍ਹਦੀਵਾਲਾ ਦੇ ਪਿੰਡ ਬਾਹਟੀਵਾਲ ਵਿਖੇ ਬਾਬਾ ਰਾਮਜੀ ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ (ਹਨੂੰਮਾਨ ਜੀ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ ਗਈ। ਦਰਬਾਰ ਵਿਖੇ ਦੂਰੋਂ ਨੇੜੀਓ ਆ ਕੇ ਸੰਗਤਾਂ ਨੇ ਮੱਥਾ ਟੇਕਿਆ ਅਤੇ ਹਨੂੰਮਾਨ ਜੀ ਤੋਂ ਮੰਨਤਾਂ ਮੰਗੀਆਂ। ਇਸ ਮੌਕੇ ਗਾਇਕ ਸ਼ਿਵ ਕੁਮਾਰ ਕਾਦਰੀ ਨੇ ਹੂੰਨਮਾਨ ਜੀ ਦੀਆਂ ਭੇਟਾਂ ਜਿਸ ਵਿੱਚ ਹੂੰਨਮਾਨ ਜੀ ਨਾ ਹੋਤੇ ਸ੍ਰੀ ਰਾਮ ਜੀ ਕੇ ਕੋਈ ਕਾਮ ਨਹੀਂ ਹੋਤੇ ਗਾ ਕੇ ਸੰਗਤਾਂ ਨੂੰ ਮੰਤਰ ਮੁਧਗ ਕੀਤਾ। ਇਸ ਮੇਲੇ ਵਿੱਚ ਬਾਬਾ ਬਾਲੀ ਜੀ ਸ਼ਾਮ ਚੁਰਾਸੀ, ਬਾਬਾ ਸਾਬੀ ਜੀ, ਬਾਬਾ ਲਛਮਣ ਦਾਸ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਲਖਵਿੰਦਰ ਲੱਖੀ, ਸ਼ੁਭਮ ਸਹੋਤਾ ਸ਼ਾਮਿਲ ਹੋਏ। ਇਸ ਮੌਕੇ ਬਾਬਾ ਰਾਮਜੀ ਵੱਲੋਂ ਆਏ ਹੋਏ ਸਾਧੂ ਸੰਤਾਂ ਅਤੇ ਮਹਿਮਾਨਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜੈ ਪਾਲ, ਪੰਚ ਆਸ਼ਾ ਰਾਣੀ, ਪੰਚ ਰਜਿੰਦਰ ਕੁਮਾਰ, ਚੌਂਕੀਦਾਰ ਹਜ਼ਾਰਾ ਰਾਮ, ਰਮਨ ਕੁਮਾਰ, ਮਾਸਟਰ ਨਵਲ ਕਿਸ਼ੋਰ, ਰਜੀਵ ਕੁਮਾਰ, ਚਮਨ ਲਾਲ, ਜਸਵਿੰਦਰ ਸਿੰਘ ਮਾਣਕੂ, ਵਿਵੇਕ ਗੁਪਤਾ, ਹੈਡਮਾਸਟਰ ਸਤਪਾਲ, ਸ਼ੈਂਕੀ ਕਲਿਆਣ, ਓਮਪਾਲ, ਬਲਦੇਵ ਸਿੰਘ, ਕੁਲਵੀਰ ਸਿੰਘ, ਹੈਪੀ ਰਾਜਾਕਲਾਂ, ਸਰਪੰਚ ਰਣਜੀਤ ਸਿੰਘ ਨੈਣੋਵਾਲ, ਡਾ. ਪਰਸ਼ੋਤਮ ਸਿੰਘ, ਡਾ. ਦੀਪਕ, ਡਾ. ਹਰਵਿੰਦਰ ਸਿੰਘ, ਸਰਪੰਚ ਚੈਂਚਲ ਸਿੰਘ ਟੁੰਡ, ਮਸ਼ਹੂਰ ਗੀਤਕਾਰ ਸੁਖਜੀਤ ਸਿੰਘ ਝਾਂਸਾ ਵਾਲਾ, ਬਲਜਿੰਦਰ ਬੱਬੂ, ਮੋਤੀ ਲਾਲ ਸਮੇਤ ਦਰਬਾਰ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ।