ਫਗਵਾੜਾ / ਕਰਤਾਰਪੁਰ (ਲਾਲੀ ਦਾਦਰ)
*ਕਿਹਾ-11ਫਰਵਰੀ ਦੀ ਵਾਅਦਾ ਯਾਦ ਕਰਾਊ ਰੈਲੀ ਮਾਨ ਸਰਕਾਰ ਦੀ ਨੀਂਦ ਉਡਾ ਦੇਵੇਗੀ
7 ਫਰਵਰੀ : ਅੱਜ ਕਰਤਾਰ ਪੁਰ ਵਿਖੇ ਮਿਡ ਡੇਅ ਮੀਲ ਵਰਕਰ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਅਮਾਨਤਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਉਚੇਚੇ ਤੌਰ ´ਤੇ ਸੂਬਾ ਜਨਰਲ ਸਕੱਤਰ ਮਮਤਾ ਸਰਮਾ ਅਤੇ ਡੀ.ਐਮ.ਐਫ.ਦੇ ਜਿਲਾ ਪਰਧਾਨ ਹਰਿੰਦਰ ਸਿੰਘ ਦੁਸਾਂਝ ਸ਼ਾਮਿਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ 11 ਫਰਵਰੀ ਨੂੰ ਵਾਅਦਾ ਯਾਦ ਕਰਾਊ ਰੈਲੀ ਵਿੱਚ ਜ਼ਿਲ੍ਹਾ ਜਲੰਧਰ ਦੀਆਂ ਮਿਡ ਡੇਅ ਮੀਲ ਵਰਕਰਾਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਨੇ ਦੋਸ਼ ਲਾਇਆ ਕਿ ਭਗਵੰਤ ਅਤੇ ਡੀ.ਅੈਮ.ਅੈਫ.ਦੇ ਜਿਲਾ ਪਰਧਾਨ ਹਰਿੰਦਰ ਸਿੰਘ ਦੁਸਾਂਝ ਨੇ ਕਿਹਾ ਕਿ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਮਿਡ ਡੇ ਮੀਲ ਵਰਕਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਦਿਆਂ ਹੀ ਮਿਡ ਡੇਅ ਮੀਲ ਵਰਕਰਾਂ ਦੀ ਤਨਖਾਹ ਦੁਗਣੀ ਕਰਾਂਗੇ।ਲੇਕਿਨ ਦੱਸ ਮਹੀਨੇ ਬੀਤ ਜਾਣ ´ਤੇ ਵੀ ਸਰਕਾਰ ਨੇ ਵਰਕਰਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ, ਜਿਸ ਕਾਰਨ ਮਿਡ ਡੇਅ ਮੀਲ ਵਰਕਰਾਂ ਵਿੱਚ ਭਾਰੀ ਰੋਸ ਹੈ ਅਤੇ ਮਿਡ ਡੇਅ ਮੀਲ ਵਰਕਰਾਂ ਸੰਗਰੂਰ ਅੰਦਰ ਰੈਲੀ ਕਰਕੇ ਆਪਣਾ ਗੁੱਸਾ ਕੱਢਣਗੀਆਂ।ਉਹਨਾਂ ਕਿਹਾ ਕਿ ੳੁਕਤ ਰੈਲੀ ਨੂੰ ਲੈ ਕੇ ਸਮੂਹ ਵਰਕਰਾਂ ਵਿੱਚ ਭਾਰੀ ਉਤਸਾਹ ਹੈ ਅਤੇ ੲਿਹ ਰੈਲੀ ਕੁੰਭਕਰਨੀ ਸੁੱਤੀ ਪਈ ਭਗਵੰਤ ਮਾਨ ਸਰਕਾਰ ਦੀ ਨੀਂਦ ਉਡਾ ਦੇਵੇਗੀ । ਇਸ ਮੌਕੇ ਜਸਵਿੰਦਰ ਕੌਰ, ਰਜਨੀ ਸੀਮਾ ਸਈਪੁਰ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।