ਗੜ੍ਹਦੀਵਾਲਾ, 16 ਜਨਵਰੀ (ਚੌਧਰੀ)
: ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹੁਸ਼ਿਆਰਪੁਰ ਲਲਿਤਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੀ ਦੇਖ ਰੇਖ ਵਿੱਚ ਬਾਗਪੁਰ ਸਤੋਰ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਸਲਾਨਾ ਖੇਡ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀ ਜਿਨ੍ਹਾਂ ਨੇ ਜ਼ਿਲ੍ਹਾ,ਰਾਜ ਅਤੇ ਰਾਸ਼ਟਰੀ ਪੱਧਰ ਤੇ 67 ਵੀਆਂ ਅਤੇ 68ਵੀਆਂ ਸਕੂਲ ਖੇਡਾਂ ਵਿੱਚ ਪੁਜੀਸ਼ਨਾ ਹਾਸਲ ਕੀਤੀਆਂ ਹਨ। ਉਨ੍ਹਾਂ ਖਿਡਾਰੀਆਂ ਅਤੇ ਕੋਚਾਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ)
ਹੁਸ਼ਿਆਰਪੁਰ ਸ੍ਰੀਮਤੀ ਲਲਿਤਾ ਅਰੋੜਾ ਵਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ 30 ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਗੱਤਕਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਜਸਕੀਰਤ ਸਿੰਘ,ਗੁਰਕੀਰਤ ਸਿੰਘ, ਗੁਰਸ਼ਰਨ ਸਿੰਘ, ਜਸਪ੍ਰੀਤ ਸਿੰਘ, ਬਲਰਾਜ ਸਿੰਘ, ਸੁਜ਼ਲ, ਰੌਬਿਲਪ੍ਰੀਤ ਸਿੰਘ, ਗੁਰਪਾਲ ਸਿੰਘ, ਗੁਰਸ਼ਾਨ ਸਿੰਘ, ਕਰਮਜੋਤ ਸਿੰਘ, ਵੰਸ਼ਦੀਪ ਸਿੰਘ,ਦੀਪਕ ਸਿੰਘ, ਸਮਰਦੀਪ ਸਿੰਘ, ਜਗਜੋਤ ਸਿੰਘ, ਅਮਰਿੰਦਰਪਾਲ, ਗਗਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਅਗਮਜੋਤ ਕੌਰ ਜ਼ਿਲ੍ਹਾ ਗੱਤਕਾ ਖੇਡ ਕਨਵੀਨਰ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ,ਹੈਡਮਾਸਟਰ ਤੇ ਲੈਕ:ਪੰਜਾਬੀ ਦਲਜੀਤ ਸਿੰਘ ਸਰਕਾਰੀ ਸਕੂਲ ਡੱਫਰ,ਰਮਨਪ੍ਰੀਤ ਸਿੰਘ ਗੱਤਕਾ ਕੋਚ,ਕੁਲਵਿੰਦਰ ਸਿੰਘ ਗੱਤਕਾ ਕੋਚ, ਪਰਮਿੰਦਰ ਸਿੰਘ ਗਤਕਾ ਕੋਚ,ਮਨਦੀਪ ਸਿੰਘ ਗੱਤਕਾ ਕੋਚ ਆਦਿ ਹਾਜਰ ਸਨ।