ਬਟਾਲਾ 12 ਜਨਵਰੀ (ਅਵਿਨਾਸ਼ ਸ਼ਰਮਾ)
: ਅਮ੍ਰਿਤ ਦੇ ਦਾਤੇ, ਹੇਮਕੁੰਟ ਵਾਸੀ, ਕਲਗੀਧਰ ਦਸਮੇਸ਼ ਪਿਤਾ, ਸਰਬੰਸ ਦਾਨੀ ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਮ੍ਰਿਤ ਵੇਲੇ ਦੀਆਂ ਪ੍ਰਭਾਤਫੇਰੀਆ ਦਾ ਪ੍ਰਵਾਹ ਜਾਰੀ ਹੈ ।ਝੂਲਤੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੰਘ ਸਭਾ ਫਰਿੰਡਜ ਕਲੋਨੀ ਡੇਰਾ ਰੋਡ ਬਟਾਲਾ ਦੇ ਪ੍ਰਧਾਨ ਸਤਵੰਤ ਸਿੰਘ ਅਤੇ ਟੀਮ ਦੀ ਦੇਖ ਰੇਖ ਹੇਠ ਇਹਨਾਂ ਪ੍ਰਭਾਤ ਫੇਰੀਆਂ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੀਆਂ ਹਨ। ਅੰਮ੍ਰਿਤ ਵੇਲੇ ਦੀਆਂ ਇਹ ਪ੍ਰਭਾਤ ਫੇਰੀਆਂ ਨਗਰ ਦੀਆਂ ਪਰਕਰਮਾ ਕਰਦੀ ਹੋਈ ਅਤੇ ਗੁਰੂ ਜਸ ਗਾਉਂਦੀ ਹੋਈ ਸਰਦਾਰ ਬਲਜੀਤ ਸਿੰਘ ਰੰਧਾਵਾ ਦੇ ਮਹਾਵੀਰ ਨਗਰ ਗ੍ਰਹਿ ਵਿਖੇ ਪਹੁੰਚੀ । ਰੰਧਾਵਾ ਜੀ ਦੇ ਪਰਿਵਾਰ ਵੱਲੋਂ ਪਰਭਾਤ ਫੇਰੀ ਦਾ ਫ਼ੁੱਲਾਂ ਨਾਲ ਸਵਾਗਤ ਕੀਤਾ । ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਸ਼ਬਦ ਕੀਰਤਨ ਗਾਇਨ ਕੀਤੇ ਗਏ ਆਨੰਦ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਬਾਬਾ ਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤਾਈ ਗਈ ਅਤੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਪਕੌੜੇ ਤੇ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਬਲਜੀਤ ਸਿੰਘ ਰੰਧਾਵਾ, ਪਰਮਜੀਤ ਸਿੰਘ, ਹਰਜੀਤ ਸਿੰਘ, ਗਗਨ ਦੀਪ ਸਿੰਘ,ਖੜਕ ਸਿੰਘ, ਤਰਸੇਮ ਸਿੰਘ, ਸਤਨਾਮ ਸਿੰਘ, ਅਮਰਬੀਰ ਸਿੰਘ , ਸ਼੍ਰੀ ਕਮਲ ਵਰਮਾ , ਸੋਨੂੰ ਭਾਟੀਆ , ਸੋਫੀਆ ਭਾਟੀਆ,ਤਨਿਕਾ ਵਰਮਾ , ਰਵਿੰਦਰ ਸਿੰਘ ਆਦਿ ਇਲਾਕੇ ਦੇ ਬੀਬੀਆਂ ਤੇ ਬੱਚਿਆਂ ਵੱਲੋਂ ਪਰਭਾਤ ਫੇਰੀ ਵਿੱਚ ਹਾਜ਼ਰੀ ਭਰੀ ਗਈ।








