ਫਗਵਾੜਾ ( ਲਾਲੀ)
ਘੱਟ ਪ੍ਰਦੂਸ਼ਣ ਵਾਲੇ ਪਟਾਕਿਆਂ ਦੀ ਕੀਤੀ ਜਾਵੇ ਵਰਤੋਂ : ਸੁਖਵਿੰਦਰ ਸਿੰਘ
: ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਯੁਵਾ ਪ੍ਰੋਗਰਾਮ ਵਿਭਾਗ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਗਗਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੈਲੀ ਕੱਢ ਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਰੈਲੀ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਵਿਦਿਆਰਥਣਾਂ ਨੇ ਹੱਥਾਂ ਵਿੱਚ ਵੱਖ-ਵੱਖ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ ਕੇ ਘੱਟ ਪ੍ਰਦੂਸ਼ਣ ਅਤੇ ਘੱਟ ਸ਼ੋਰ ਵਾਲੇ ਪਟਾਕੇ ਚਲਾਉਣ ਦੀ ਅਪੀਲ ਕੀਤੀ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਜਿੱਥੇ ਉੱਚੀ ਆਵਾਜ਼ ਵਾਲੇ ਪਟਾਕੇ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਦੇ ਹਨ, ਉੱਥੇ ਹੀ ਤੇਜ਼ ਧੂੰਏਂ ਵਾਲੇ ਪਟਾਕੇ ਸਾਹ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾਉਂਦੇ ਹਨ ਅਤੇ ਹਵਾਈ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਜਿਸ ਨਾਲ ਕਈ ਬਿਮਾਰੀਆਂ ਫੈਲ ਸਕਦੀਆਂ ਹਨ। ਇਨ੍ਹਾਂ ਪਟਾਕਿਆਂ ਕਾਰਨ ਹਾਦਸੇ ਵਾਪਰਨ ਦਾ ਵੀ ਖ਼ਦਸ਼ਾ ਹੈ। ਇਸ ਲਈ ਦੀਵਾਲੀ ’ਤੇ ਬੱਚਿਆਂ ਨੂੰ ਸਿਰਫ਼ ਉਹੀ ਪਟਾਕੇ ਚਲਾਉਣ ਲਈ ਪ੍ਰੇਰਿਤ ਕੀਤਾ ਜਾਵੇ ਜੋ ਕਿਸੇ ਹੋਰ ਲਈ ਖ਼ਤਰਾ ਨਾ ਹੋਣ। ਉਨ੍ਹਾਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ। ਇਸ ਲਈ ਇਸ ਨੂੰ ਖੁਸ਼ੀ ਦੇ ਮਾਹੌਲ ਵਿੱਚ ਹੀ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਰਾਜ ਕੁਮਾਰ ਕਨੌਜੀਆ, ਸਵਰਨ ਸਿੰਘ, ਰਾਕੇਸ਼ ਕੋਛੜ, ਸਰਬਜੀਤ ਬਾਸੀ, ਆਰ.ਪੀ. ਸ਼ਰਮਾ, ਅਸ਼ੋਕ ਸ਼ਰਮਾ, ਨਰਿੰਦਰ ਸੈਣੀ, ਹਰਜਿੰਦਰ ਗੋਗਨਾ, ਸਮਾਜ ਸੇਵੀ ਰਮਨ ਨਹਿਰਾ, ਲਾਇਨ ਗੁਰਦੀਪ ਸਿੰਘ ਕੰਗ, ਗੁਰਪ੍ਰੀਤ ਸਿੰਘ, ਮੈਡਮ ਤਨੂ, ਰਮਨਦੀਪ ਕੌਰ, ਆਸ਼ੂ ਬੱਗਾ, ਸਪਨਾ ਸ਼ਾਰਦਾ, ਮੈਨੇਜਰ ਜਗਜੀਤ ਸਿੰਘ ਸੇਠ, ਮਨੀਸ਼ ਗੋਇਲ, ਜਸਪ੍ਰੀਤ ਕੌਰ, ਸਵੀਟੀ, ਜੋਤੀ ਰਾਣੀ, ਖੁਸ਼ੀ ਰਾਣਾ, ਪ੍ਰਭਜੋਤ, ਆਰਤੀ, ਸੰਦੀਪ, ਅੰਜਲੀ, ਗੀਤਾ, ਸਰੀਨਾ, ਸਲੋਨੀ, ਤਮੰਨਾ, ਪ੍ਰਿਆ, ਰਜਨੀ, ਪ੍ਰਿਅੰਕਾ, ਕਮਲਜੀਤ, ਗੁਰਪ੍ਰੀਤ, ਜੋਤੀ ਆਦਿ ਹਾਜ਼ਰ ਸਨ








