ਬਟਾਲਾ 10 ਜੁਲਾਈ (ਅਵਿਨਾਸ਼ ਸ਼ਰਮਾ)
: ਅੱਜ ਸ਼੍ਰੀ ਸ਼ਿਵ ਦੁਰਗਾ ਮੰਦਿਰ ਕਮੇਟੀ ਦੀ ਮੀਟਿੰਗ ਮੰਦਿਰ ਹਾਲ ਦਾਰਾ ਸਲਾਮ ਪ੍ਰੇਮ ਨਗਰ ਵਿਖੇ ਹੋਈ, ਮੀਟਿੰਗ ਵਿੱਚ 17 ਜੁਲਾਈ 2024 ਦਿਨ ਬੁੱਧਵਾਰ ਨੂੰ ਮੰਦਿਰ ਦਾ ਸਥਾਪਨਾ ਦਿਵਸ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। . ਮੰਦਰ ਦੇ 53 ਸਾਲ ਪੂਰੇ ਹੋਣ ‘ਤੇ ਅਤੇ 54ਵੇਂ ਸਾਲ ਦੀ ਸ਼ੁਰੂਆਤ ਮੌਕੇ 17 ਜੁਲਾਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਸੰਕੀਰਤਨ ਮੰਡਲੀ ਵੱਲੋਂ ਭਜਨਾ ਦੇ ਗੁਣ ਗਾਉਣ ਨਾਲ ਪ੍ਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਉਪਰੰਤ ਪ੍ਰਸ਼ਾਦ ਵੰਡ ਤੋਂ ਬਾਅਦ ਅਟੁੱਟ ਲੰਗਰ ਪ੍ਰਸ਼ਾਦਿ ਵਰਤਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਸਮੂਹ ਸ਼ਰਧਾਲੂਆਂ ਨੂੰ ਦੁਪਹਿਰ 1 ਵਜੇ ਤੋਂ 2.30 ਵਜੇ ਤੱਕ ਮੰਦਿਰ ਵਿੱਚ ਬੈਠ ਕੇ ਭੰਡਾਰਾ ਪ੍ਰਸ਼ਾਦ ਵਰਤਾਇਆ ਜਾਵੇਗਾ । ਸਾਰੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਵਾਸਤੇ ਉਹ ਆਪਣੇ ਪਰਿਵਾਰਾਂ ਸਮੇਤ ਸਮੇਂ ਸਿਰ ਮੰਦਿਰ ਵਿਖੇ ਪਹੁੰਚ ਕੇ ਸਤਸੰਗ ਰੂਪੀ ਅੰਮ੍ਰਿਤ ਰਸ ਦਾ ਰਸਪਾਨ ਕਰਕੇ ਪੁਨ ਦੇ ਭਾਗੀ ਬਣਨ । ਇਸ ਮੌਕੇ ਸ਼ਾਸਤਰੀ ਸ਼ੰਭੂ ਪ੍ਰਸਾਦ ਸ਼ਰਮਾ, ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਭਾਟੀਆ, ਸਕੱਤਰ ਰਾਜੇਸ਼ ਗੋਇਲ, ਕੈਸ਼ੀਅਰ ਅਸ਼ੋਕ ਮਹਾਜਨ, ਹੀਰਾਲਾਲ, ਵੇਦ ਪ੍ਰਕਾਸ਼ ਸ਼ਰਮਾ, ਰਾਜ ਕੁਮਾਰ ਵਰਮਾ, ਮਨੋਜ ਅਰੋੜਾ, ਪੁਲਕਿਤ ਮਹਾਜਨ, ਬਬਲੂ, ਵਿਜੇ ਕੁਮਾਰ, ਜੋਗਿੰਦਰ ਪਾਲ, ਵਿਨੋਦ ਤਕਿਆਰ,. ਰਮੇਸ਼ ਵਰਮਾ, ਅਵਿਨਾਸ਼ ਸ਼ਰਮਾ ਅਤੇ ਮੰਦਰ ਬੁਕਿੰਗ ਇੰਚਾਰਜ ਕਾਕਾ ਅਬਰੋਲ ਆਦਿ ਹਾਜ਼ਰ ਸਨ।