ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਨੂੰ ਬਹੁਤ ਧਿਆਨ ਨਾਲ ਦਰਜ ਕੀਤਾ ਜਾਵੇ : ਡਾ ਸੁਨੀਤਾ ਸ਼ਰਮਾ
ਪਠਾਨਕੋਟ (ਅਵਿਨਾਸ਼ ਸ਼ਰਮਾ ) : ਸਿਵਲ ਸਰਜਨ ਡਾ ਰੁਬਿੰਦਰ ਕੌਰ ਦੇ ਹੁਕਮਾਂ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਸੁਨੀਤਾ ਸ਼ਰਮਾ ਦੀ ਅਗਵਾਈ ਹੇਠ ਅਨੈਕਸੀ ਪਠਾਨਕੋਟ ਵਿੱਚ ਜਨਮ ,ਮੋਤ ਦੇ ਸਬੰਧ ਵਿੱਚ ਮੀਟਿੰਗ ਹੋਈ। ਇਸ ਵਿਚ ਸਿਵਲ ਸਰਜਨ ਦਫ਼ਤਰ ,ਸੀ ਐਚ ਸੀ ਘਰੋਟਾ,ਬੁਗਲ ਬਧਾਣੀ,ਨਰੋਟ ਜੈਮਲ ਸਿੰਘ, ਸੁਜਾਨਪੁਰ ਅਤੇ ਨਗਰ ਨਿਗਮ ਦੇ ਜਨਮ ਮੋਤ ਨਾਲ ਸਬੰਧਤ ਕਰਮਚਾਰੀ ਹਾਜਰ ਸਨ । ਡਾ ਸੁਨੀਤਾ ਸ਼ਰਮਾ ਨੇ ਕਿਹਾ ਕਿ ਜ਼ਿਲੇ ਦੇ ਸਾਰੇ ਰਜਿਸਟਰਾਰ ਜਨਮ ਅਤੇ ਮੌਤ ਨਾਲ ਸਬੰਧਤ ਸਾਰਿਆਂ ਨੂੰ 100% ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ । ਉਹਨਾ ਨੇ ਸਰਕਾਰ ਵੱਲੋਂ ਜਾਰੀ ਨਵੀਆਂ ਜਨਮ ਅਤੇ ਮੌਤ ਨਾਲ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਹੁਣ ਹਰ ਇੱਕ ਮੌਤ ਦੇ ਕਾਰਣ ਦਾ ਸਾਰਟੀਫਿਕੇਟ (MCCD) ਜ਼ਰੂਰੀ ਹੈ ਚਾਹੇ ਉਹ ਮੌਤ ਘਰ ਵਿਚ ਹੋਈ ਹੋਵੇ ਜਾਂ ਹਸਪਤਾਲ ਵਿਚ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਨੂੰ ਬਹੁਤ ਧਿਆਨ ਨਾਲ ਦਰਜ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਵੱਲੋਂ ਸਾਰੇ ਸਟਾਫ ਨੂੰ ਮਹੀਨਾਵਾਰ ਰਿਪੋਟ ਸਮੇਂ ਸਿਰ ਭੇਜਣ ਬਾਰੇ ਹਦਾਇਤ ਕੀਤੀ ਗਈ ਮੀਟਿੰਗ ਵਿਚ ਲੇਟ ਜਨਮ ਅਤੇ ਮੌਤ ਇੰਦਰਾਜ ਬਾਰੇ ਵੀ ਚਰਚਾ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਸੇਵਾ ਕੇਂਦਰ ਵੱਲੋਂ ਆਈਆਂ ਅਰਜ਼ੀਆਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਵੇ।








